ਗੁਰਦਾਸਪੁਰ ਦੇ ਪਿੰਡ ਭਰਥ, ਨੰਗਲਝੌਰ ਚ ਕਿਸਾਨਾਂ ਦਾ ਧਰਨਾ 28ਵੀ ਦਿਨ ਵਿੱਚ ਦਾਖਲ

ਗੁਰਦਾਸਪੁਰ 18 ਅਪ੍ਰੈਲ 2025 (ਜਸਪਾਲ ਚੰਦਨ) ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੰਗਲ ਝੌਰ ਤੇ ਭਰਥ ਵਿਚ ਲੱਗਾ ਪੱਕਾ ਮੋਰਚਾ 27 ਵੇ ਦਿਨ ਵਿਚ ਜੋਨ ਅੱਚਲ ਸਾਹਿਬ ਦੀ ਡਿਊਟੀ ਜਾਰੀ। ਖ਼ਬਰ ਲਿਖਣ ਤੱਕ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਨੇ ਦੱਸਿਆ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ ਇਕ ਬੰਨੇ ਸ਼ੰਬੂ ਬਾਡਰ ਤੇ ਖਨੌਰੀ ਬਾਡਰ ਤੇ ਤੇਰਾਂ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਧਰਨੇ ਜ਼ਬਰਦਸਤੀ ਚੁਕਾ ਕੇ ਡੈਮੋਕ੍ਰੇਸੀ ਦਾ ਘਾਂਣ ਕੀਤਾ ਤੇ ਬਜ਼ੁਰਗ ਕਿਸਾਨਾਂ ਨੂੰ ਤੇ ਔਰਤਾ ਜਬਰੀ ਧਰਨੇ ਵਿਚੋਂ ਚੁੱਕ ਕੇ ਜੇਲਾਂ ਵਿੱਚ ਬੰਦ ਕੀਤਾ ਤੇ ਦੂਜੇ ਪਾਸੇ ਭਾਰਤ ਮਾਲ਼ਾ ਦੇ ਤਹਿਤ ਨੈਸ਼ਨਲ ਹਾਈਵੇ ਵਿਚ ਆ ਰਹੀਆਂ ਜ਼ਮੀਨਾਂ ਤੇ ਬਿਨਾਂ ਪੈਸੇ ਦਿੱਤਿਆਂ ਰਾਤ ਦੇ ਹਨੇਰੇ ਵਿਚ ਜ਼ਬਰੀ ਕਬਜ਼ੇ ਕਰ ਰਹੀ ਹੈ ਅਤੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਕਰ ਰਹੀ ਹੈ।ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਤੇ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਪੂਰਾ ਡੱਟਕੇ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕੇ ਰੋਡ ਵਿਚ ਆ ਰਹੀਆਂ ਜ਼ਮੀਨਾਂ ਦੇ ਸਰਕਾਰ ਪੈਸੇ ਨਾਂ ਦੇਕੇ ਧੱਕੇ ਨਾਲ ਕਬਜ਼ੇ ਕਰਨਾ ਚਾਹੁੰਦੀ ਹੈ ਜਿਸ ਦੇ ਵਿਰੋਧ ਵਿਚ ਪਿੰਡ ਪਰਥ ਤੇ ਨੰਗਲ ਝੌਰ ਤੇ ਸ਼ਾਹਪੁਰ ਵਿਚ ਧਰਨੇ ਲਗਾਤਾਰ ਜਾਰੀ ਹਨ ਤੇ ਲਗਾਤਾਰ ਜਾਰੀ ਰਹਿਣਗੇ ਜਿਨ੍ਹਾਂ ਚਿਰ ਲੋਕਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਅੱਜ ਦੇ ਧਰਨੇ ਵਿੱਚ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਡਾ ਹਰਦੀਪ ਸਿੰਘ ਮਹਿਤਾ ਮੇਜਰ ਸਿੰਘ ਬਲਦੇਵ ਸਿੰਘ ਅਮਰਜੀਤ ਸਿੰਘ ਸੇਖਵਾਂ ਹਰਜਿੰਦਰ ਸਿੰਘ ਬੁਜਿਆਂਵਾਲੀ ਪੰਜਾਬ ਸਿੰਘ ਤੁੰਗ ਨਰਿੰਦਰ ਸਿੰਘ ਬਲਜੀਤ ਸਿੰਘ ਜਸਵਿੰਦਰ ਸਿੰਘ ਰਣਧੀਰ ਸਿੰਘ ਗੁਰਮੇਜ ਸਿੰਘ ਚੈਚਲ ਸਿੰਘ ਕੁਲਬੀਰ ਸਿੰਘ ਹਰੀ ਸਿੰਘ ਸਾਗਰ ਪੁਰ ਜਸਬੀਰ ਸਿੰਘ ਨਾਗਰਾ ਨਿਰਮਲ ਸਿੰਘ ਜੋਗਾ ਸਿੰਘ ਨਸੀਰਪੁਰ ਗਗਨਦੀਪ ਸਿੰਘ ਸੀਨਾ ਗੁਰਦੀਪ ਸਿੰਘ ਕੁਲਵੰਤ ਸਿੰਘ ਵੈਰੋਨੰਗਲ ਜਸਦੇਵ ਸਿੰਘ ਪਿੰਟੂ ਚੌਧਰੀ ਵਾਲ ਰਛਪਾਲ ਸਿੰਘ ਅਤੇ ਰਜਿੰਦਰ ਸਿੰਘ ਵੱਸਣ ਸਿੰਘ ਹਰਭਜਨ ਸਿੰਘ ਸਲਵਿੰਦਰ ਸਿੰਘ ਗੁਰਮੇਲ ਸਿੰਘ ਜਸਵਿੰਦਰ ਸਿੰਘ ਹੀਰਾ ਸਿੰਘ ਜੀਤ ਸਿੰਘ ਸਤਨਾਮ ਸਿੰਘ ਸੂਬਾ ਸਿੰਘ ਪਰਥ ਚੈਚਲ ਸਿੰਘ ਨਰਿੰਦਰ ਸਿੰਘ ਮੋਕਲ ਨਰਿੰਦਰ ਸਿੰਘ ਪਰਮਿੰਦਰ ਸਿੰਘ ਰਾਜਵਿੰਦਰ ਸਿੰਘ ਨੰਗਲ ਝੌਰ ਅਜੀਤ ਸਿੰਘ ਮਠੋਲਾ ਅਤੇ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਸ਼ਾਮਲ ਹੋਏ.

PUBLISHED BY LMI DAILY NEWS PUNJAB

Jaspal Chandan

4/18/20251 min read

a man riding a skateboard down the side of a ramp
a man riding a skateboard down the side of a ramp

My post content