ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਘੁਮਾਣ ਵਿੱਚ ਹਲਕਾ ਪੱਧਰੀ 76 ਵਾਂ ਗਣਤੰਤਰ ਦਿਵਸ ਮਨਾਇਆ ਗਿਆI ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਦਿੱਤੀ ਤਿਰੰਗੇ ਝੰਡੇ ਨੂੰ ਸਲਾਮੀ

ਘੁਮਾਣ (ਜਸਪਾਲ ਚੰਦਨ) ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਘੁਮਾਣ ਦੇ ਸਰਕਾਰੀ ਸਕੂਲ ਲੜਕੀਆਂ ਵਿੱਚ 76ਵਾਂ ਹਲਕਾ ਪੱਧਰੀ ਗਣਤੰਤਰ ਦਿਵਸ ਬਹੁਤ ਉਸਾਹ ਨਾਲ ਮਨਾਇਆ ਗਿਆ, ਜਿਥੇ ਪਹੁੰਚੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਉਹਨਾਂ ਦੇ ਭਰਾ ਅਮਰੀਕ ਸਿੰਘ ਗੋਲਡੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਕੂਲ ਦੇ ਸਟਾਫ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਵਲੋਂ ਨਿਭਾਈ ਗਈ ਜਿਥੇ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸ਼ਰੂਆਤ ਕੀਤੀ ਗਈ ਅਤੇ ਬਾਅਦ ਵਿੱਚ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਸਕਸ਼ੀਅਤਾ ਨੂੰ ਸਬੋਧਨ ਕਰਦੇ ਹੋਏ ਹਲਕਾ ਵਿਧਾਇਕ ਅਮਰਪਾਲ ਸਿੰਘ ਨੇ ਹਲਕੇ ਦੇ ਸਰਪੰਚਾ ਪੰਚਾਂ ਮੋਹਤਬਰਾਂ ਅਤੇ ਸਕੂਲੀ ਅਧਿਆਪਕਾਂ ਨੂੰ ਗਣਤੰਤਰ ਦਿਵਸ਼ ਦੀ ਵਧਾਈ ਦਿੱਤੀ ਅਤੇ ਗਣਤੰਤਰ ਦਿਵਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ, ਨਾਇਬ ਤਹਿਸੀਲਦਾਰ ਹਰਮਨਪ੍ਰੀਤ ਸਿੰਘ,ਬੀ ਡੀ ਪੀ ਓ ਮੈਡਮ ਸੁਖਜੀਤ ਕੌਰ ਮਾਸਟਰ ਬਰਿੰਦਰ ਸਿੰਘ ਪੀ ਏ ਸੁਖਦੇਵ ਸਿੰਘ ਰੋਮੀ,ਸੀਨੀਅਰ ਆਗੂ ਰੁਪਿੰਦਰ ਸਿੰਘ ਰੋਮੀ ਮਾੜੀ ਟਾਂਡਾ, ਸਰਪੰਚ ਸੁਖਵਿੰਦਰ ਸਿੰਘ ਲਾਲੀ, ਚੱਕ ਚਾਓ, ਰੀਡਰ ਹਰਜੀਤ ਸਿੰਘ ਬੋਲੇਵਾਲ ਸਾਬਕਾ ਮੈਂਬਰ ਪੰਚਾਇਤ ਜਗਜੀਤ ਸਿੰਘ ਡਾਕਟਰ ਸਰਪੰਚ ਅਮਰਜੀਤ ਸਿੰਘ ਨਾਗਰਾ, ਸਰਪੰਚ ਗੁਰਮੰਗਤ ਸਿੰਘ ਮੱਲ੍ਹੀ,ਸਰਪੰਚ ਗੁਰਨਾਮ ਸਿੰਘ ਧਾਲੀਵਾਲ, ਸਰਪੰਚ ਦਿਲਬਾਗ ਸਿੰਘ ਲੱਲਾ, ਆਗੂ ਦਲਬੀਰ ਸਿੰਘ ਭੱਟੀ,ਡਾਕਟਰ ਨਰਿੰਦਰ ਸਿੰਘ ਬੱਬੂ, ਗਗਨ ਪੰਨੂ ਲਵਲੀ ਕੁਮਾਰ ਬਟਵਾਲ ਅਵਤਾਰ ਸਿੰਘ ਗਿਲਬੋਬ, ਤੋਂ ਇਲਾਵਾ ਹੋਰ ਵੀ ਹਾਜ਼ਰ ਸਨI

JASPAL CHANDAN

1/26/20251 min read

My post content