ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਦੀ 87ਵੀ ਬਰਸੀ ਪਿੰਡ ਰਿਆਲੀ ਵਿੱਚ ਮਨਾਈ ਗਈ

ਸ੍ਰ ਭੁਪਿੰਦਰ ਸਿੰਘ ਬੋਪਾਰਾਏ ਦੇ ਵੱਡੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ ਇਸ ਮੌਕੇ ਲੜਕੀਆਂ ਦਾ ਸੋਅ ਮੈਚ ਵੀ ਕਰਵਾਇਆ ਗਿਆ ਗੁਰਦਾਸਪੁਰ (ਜਸਪਾਲ ਚੰਦਨ) ਬੀਤੇ ਦਿਨੀਂ ਪਿੰਡ ਰਿਆਲੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਿਆਲੀ ਵਿੱਚ ਬਾਬਾ ਹਰਨਾਮ ਸਿੰਘ ਜੀ ਦੀ 87 ਵੀ ਬਰਸੀ ਮੌਕੇ ਧਾਰਮਿਕ ਸਮਾਗਮ ਅਤੇ ਐਨ ਆਰ ਆਈ ਸ੍ਰ ਭੁਪਿੰਦਰ ਸਿੰਘ ਬੋਪਾਰਾਏ ਦੇ ਵੱਡੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ ਸਭ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਦਿਲਬਾਗ ਸਿੰਘ ਜੀ ਦੇ ਰਾਗੀ ਜਥੇ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਕਵੀਸ਼ਰ ਗਿਆਨੀ ਗੁਰਮੁੱਖ ਸਿੰਘ ਐਮ ਏ ਕਵੀਸ਼ਰ ਭਾਈ ਭਗਤ ਸਿੰਘ ਗੁਰਦਾਸਪੁਰ ਵਾਲੇ ਭਾਈ ਸ਼ਿਵ ਸਿੰਘ ਤਲਵੰਡੀ ਭਾਰਥ ਵਾਲੇ ਭਾਈ ਵੀਰ ਸਿੰਘ ਵਾਰਸ਼ ਭਾਈ ਸਤਨਾਮ ਸਿੰਘ ਦੇ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਆਪਣੀ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਬਾਅਦ ਦੁਪਹਿਰ ਰਿਆਲੀ ਪਿੰਡ ਦੇ ਖੁੱਲ੍ਹੇ ਸਟੇਡੀਅਮ ਵਿੱਚ ਮਸ਼ਹੂਰ ਕਬੱਡੀ ਕਲੱਬਾਂ ਦੇ ਮੈਚ ਕਰਵਾਏ ਗਏ ਜਿਨ੍ਹਾਂ ਵਿੱਚ ਪਹਿਲਾਂ ਮੈਚ ਅਜਨਾਲਾ ਅਤੇ ਰਮਦਾਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਦੂਜਾ ਮੈਚ ਫਰੰਦੀਪੁਰ ਅਤੇ ਸੁਰ ਸਿੰਘ ਕਬੱਡੀ ਕਲੱਬ ਵਿਚਕਾਰ ਖੇਡਿਆ ਗਿਆ ਤੀਜਾ ਮੈਚ ਰਾਯਲ ਕਬੱਡੀ ਕਲੱਬ ਅਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਵਿੱਚ ਖੇਡਿਆ ਗਿਆ ਆਖ਼ਰੀ ਫਾਈਨਲ ਮੈਚ ਨਾਨਕਸਰ ਕਬੱਡੀ ਕਲੱਬ ਅਤੇ ਸੁਰਸਿੰਘ ਕਬੱਡੀ ਕਲੱਬ ਵਿਚਕਾਰ ਖੇਡਿਆ ਗਿਆ ਅਤੇ ਸੁਰਸਿੰਘ ਕਬੱਡੀ ਕਲੱਬ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਦੂਜੇ ਸਥਾਨ ਤੇ ਨਾਨਕਸਰ ਕਬੱਡੀ ਕਲੱਬ ਰਹੀ ਜੇਤੂ ਟੀਮ ਨੂੰ ਸ੍ਰ ਭੁਪਿੰਦਰ ਸਿੰਘ ਬੋਪਾਰਾਏ ਸਰਪੰਚ ਲਖਵਿੰਦਰ ਸਿੰਘ ਰਿਆਲੀ ਪਰਮਦੀਪ ਸਿੰਘ ਬੋਪਾਰਾਏ ਸਨਦੀਪ ਸਿੰਘ ਬੋਪਾਰਾਏ ਮਾਸਟਰ ਅਜੀਤ ਸਿੰਘ ਸਾਬਕਾ ਸਰਪੰਚ ਅਮਰਜੀਤ ਸਿੰਘ ਮਨਜਿੰਦਰ ਸਿੰਘ ਯੂ ਕੇ ਬਿਕਰਮਜੀਤ ਸਿੰਘ ਬਿੱਕਾ ਜਰਮਨ ਸੁਖਵਿੰਦਰ ਸਿੰਘ ਇਟਲੀ ਮਨਜਿੰਦਰਜੀਤ ਸਿੰਘ ਯੂ ਕੇ ਅਤੇ ਹੋਰ ਪਿੰਡ ਦੇ ਪੰਤਵੰਤੇ ਸੱਜਣਾ ਵੱਲੋਂ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।.

PUBLISHED BY LMI DAILY NEWS

Jaspal Chandan

2/3/20251 min read

My post content