ਗੁਰਦਵਾਰਾ ਗ੍ਰੰਥੀਆਂ ਵਿੱਚ ਗੁੰਬਦ ਬਣਾਉਣ ਦੀ ਸੇਵਾ ਹੋਈ ਸ਼ੁਰੂ ਸਤਨਾਮ ਸਿੰਘ ਕਲੇਰ ਜੱਜ ਸਿੱਖ ਗੁਰਦੁਆਰਾ ਜੁਡੀਸ਼ਲ ਕੋਰਟ ਅਮ੍ਰਿਤਸਰ ਵਲੋਂ ਪਹਿਲੀਂ ਇੱਟ ਰੱਖੀ ਗਈ

ਗੁਰਦਾਸਪੁਰ (ਜਸਪਾਲ ਚੰਦਨ ) ਅੱਜ ਗੁਰਦਵਾਰਾ ਗ੍ਰੰਥੀਆਂ ਪਾਤਸ਼ਾਹੀ ਛੇਵੀਂ ਵਿੱਚ ਗੁੰਬਦ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਅਰਦਾਸ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਸਿੱਖ ਗੁਰਦੁਆਰਾ ਜੁਡੀਸ਼ਲ ਕੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਾਣਯੋਗ ਜੱਜ ਸਤਨਾਮ ਸਿੰਘ ਕਲੇਰ ਜੀ ਪਹੁੰਚੇ ਜਿਨ੍ਹਾਂ ਨੇ ਪਹਿਲੀ ਇੱਟ ਰੱਖ ਕੇ ਸੇਵਾ ਸ਼ੁਰੂ ਕਰਵਾਈ ਇਸ ਤੋਂ ਬਾਅਦ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁੱਗਲਵਾਲ ਰਿਸੀਵਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਭਾਈ ਸੁਖਦੀਪ ਸਿੰਘ ਅਤੇ ਗੁਰਦਵਾਰਾ ਲੋਕਲ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਸੈਣੀ ਵੱਲੋਂ ਵੀ ਉਸਾਰੀ ਦੀ ਨੀਂਹ ਵਿੱਚ ਇੱਟ ਰੱਖੀ ਗਈ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਸੈਣੀ ਨੇ ਕਿਹਾ ਕਿ ਇਹ ਗੁੰਬਦ ਲੋਕਲ ਸੇਵਾਦਾਰਾਂ ਅਤੇ ਮਹੁੱਲਾ ਵਾਸੀਆਂ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ ਇਸ ਉੱਪਰ ਲਗਭੱਗ ਅੱਠ ਤੋਂ ਦੱਸ ਲੱਖ ਰੁਪਏ ਦੀ ਲਾਗਤ ਆਵੇਗੀ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਗੁਰਭੇਜ ਸਿੰਘ, ਹੈੱਡ ਗ੍ਰੰਥੀ ਭਾਈ ਸਤਿੰਦਰਪਾਲ ਸਿੰਘ ਐਮ ਸੀ ਗੁਰਪ੍ਰੀਤ ਸਿੰਘ ਸੈਣੀ, ਦਵਿੰਦਰ ਸਿੰਘ ਸੈਣੀ,ਮਲਕੀਤ ਸਿੰਘ ਭੱਟੀ, ਜਸਬੀਰ ਸਿੰਘ ਮੌੜ ਹਰਦੀਪ ਸਿੰਘ ਤੋ ਇਲਾਵਾ ਹੋਰ ਸੰਗਤਾਂ ਵੀ ਹਾਜ਼ਰ ਸਨ

JASPAL CHANDAN

1/26/20251 min read

My post content