ਲੁਟੇਰਿਆਂ ਨਾਲ ਹੋਈ ਧੱਕਾ ਮੁੱਕੀ ਦੌਰਾਨ ਨਹਿਰ ਵਿੱਚ ਡਿੱਗੀ ਨੂੰਹ ਦਾ ਡਰਾਮਾ ਕਰਨ ਵਾਲੀ ਸੱਸ ਹੀ ਨਿਕਲੀ ਨੌਹ ਦੀ ਕਾਤਲ। ਸੱਸ ਨੇ ਬੱਚਾ ਨਾ ਹੋਣ ਦੇ ਕਾਰਣ ਆਪਣੇ ਮੁੰਡੇ ਨਾਲ ਮਿਲ ਕੇ ਨੌਹ ਦਾ ਕੀਤਾ ਫਿਲਮੀ ਸਟਾਈਲ ਵਿਚ ਕਤਲ,। ਪੁਲਿਸ ਨੇ ਆਰੋਪੀ ਮਾਂ ਪੁੱਤ ਨੂੰ ਕੀਤਾ ਗ੍ਰਿਫਤਾਰ।
ਗੁਰਦਾਸਪੁਰ (ਜਸਪਾਲ ਚੰਦਨ) - ਬੀਤੇ ਦਿਨੀ ਗੁਰਦਾਸਪੁਰ ਦੇ ਨਜ਼ਦੀਕੀ ਬੱਬੇਹਾਲੀ ਨਹਿਰ ਦੇ ਪੁਲ ਉੱਪਰ 28 ਮਾਰਚ ਸ਼ੁਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਪਿੰਡ ਬਿਧੀਪੁਰ ਜਾ ਰਹੀ ਸੱਸ ਰੁਪਿੰਦਰ ਕੌਰ ਵਲੋਂ ਇਹ ਡਰਾਮਾ ਰਚਿਆ ਗਿਆ ਕਿ ਉਸਦੀ ਨੌਹ ਅਮਨਪ੍ਰੀਤ ਕੌਰ ਨੂੰ ਲੁਟੇਰਿਆਂ ਨੇ ਲੁੱਟਣ ਤੋਂ ਬਾਅਦ ਧੱਕਾ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ। ਜਿਸ ਉਪਰੰਤ ਉਸ ਦਿਨ ਤੋਂ ਹੀ ਲਗਾਤਾਰ ਮ੍ਰਿਤਕ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੰਜਵੇਂ ਦਿਨ ਅਮਨਪ੍ਰੀਤ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜੇ ਮਿਲੀ। ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ, ਤਾਂ ਇਹ ਗੱਲ ਸਾਹਮਣੇ ਆਈ ਕਿ ਸੱਸ ਨੇ ਹੀ ਆਪਣੇ ਪੁੱਤ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਨੌਹ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁਟੇਰਿਆਂ ਵਲੋਂ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ। ਹੁਣ ਪੁਲਿਸ ਨੇ ਮਾਂ-ਪੁੱਤ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਮਾਂ ਅਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਦੀ ਸੱਸ ਵਲੋਂ ਦੱਸੀ ਗਈ ਲੁੱਟ ਦੀ ਕਹਾਣੀ ਝੂਠੀ ਸੀ। ਉਹਨਾਂ ਪਹਿਲਾਂ ਹੀ ਸ਼ੱਕ ਜਤਾਇਆ ਸੀ ਕਿ ਉਹਨਾਂ ਦੀ ਲੜਕੀ ਨੂੰ ਉਸਦੇ ਸੋਹਰੇ ਪਰਿਵਾਰ ਵੱਲੋਂ ਹੀ ਨਹਿਰ ਵਿੱਚ ਧੱਕਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸੋਹਰਾ ਪਰਿਵਾਰ ਸਾਡੀ ਧੀ ਦੇ ਬੱਚਾ ਨਾ ਹੋਣ ਦੇ ਕਾਰਨ ਨੌਹ ਨੂੰ ਹਮੇਸ਼ਾ ਤਾਹਨੇ-ਮੇਹਣੇ ਮਾਰਦੇ ਰਹਿੰਦੇ ਸਨ। ਉਨ੍ਹਾਂ ਕਿਹਾ, ਕਿ "ਸਾਡੀ ਧੀ ਦੀ ਸ਼ਾਦੀ ਨੂੰ ਮਿਹਜ਼ 16 ਮਹੀਨੇ ਹੀ ਹੋਏ ਸਨ ਅਤੇ ਅਜੇ ਤਾਂ ਉਸਦਾ ਚੂੜਾ ਵੀ ਨਹੀਂ ਲੱਥਾ ਸੀ।" ਉਨ੍ਹਾਂ ਨੇ ਦੋਸ਼ ਲਗਾਇਆ ਕਿ "ਸਾਡੇ ਬੇਟੀ ਨੂੰ ਬੱਚਾ ਨਾ ਹੋਣ ਦੇ ਕਾਰਨ ਹੀ ਮਾਰਿਆ ਗਿਆ। ਅਸੀਂ ਚਾਹੁੰਦੇ ਹਾਂ ਕਿ ਆਰੋਪੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਜੋ ਸਾਡੀ ਧੀ ਨੂੰ ਇਨਸਾਫ਼ ਮਿਲ ਸਕੇ।" ਇਸ ਮੌਕੇ ਡੀ.ਐਸ.ਪੀ. ਮੋਹਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਰੋਪੀ ਮਹਿਲਾ ਰੁਪਿੰਦਰ ਕੌਰ ਨੇ ਆਪਣੇ ਪੁੱਤ ਅਕਾਸ਼ਦੀਪ ਨਾਲ ਮਿਲ ਕੇ ਆਪਣੀ ਨੌਹ ਨੂੰ ਮਾਰਿਆ ਸੀ ਅਤੇ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਉਹਨਾ ਕਿਹਾ ਕਿ ਪੁਲਿਸ ਵਲੋਂ ਆਰੋਪੀ ਮਾਂ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾ ਰਹੀ ਹੈ। ਆਓ ਵੇਖਦੇ ਹਾ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀਪੰਜਾਬ ਤੋਂ ਖਾਸ ਰਿਪੋਟ।
PUBLISHED BY LMI DAILY NEWS PUNJAB
My post content
