ਪਿੰਡ ਲੱਲ੍ਹਾ ਵਿੱਚ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਸ਼ੁਰੂ,, ਸਰਪੰਚ ਦਿਲਬਾਗ ਸਿੰਘ
ਐਮ ਐਲ ਏ ਐਡਵੋਕੇਟ ਜੀ ਦੇ ਭਰਾ ਅਮਰੀਕ ਸਿੰਘ ਨੇ ਪੰਚਾਇਤ ਦੀ ਕੀਤੀ ਪ੍ਰਸੰਸਾ ਗੁਰਦਾਸਪੁਰ (ਜਸਪਾਲ ਚੰਦਨ) ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਲੱਲ੍ਹਾ ਵਿੱਚ ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ ਜੀ ਦੇ ਯਤਨਾਂ ਸਦਕਾ ਵਿਕਾਸ ਕਾਰਜ ਨੂੰ ਮਿਲੀ ਹਰੀ ਝੰਡੀ ਅੱਜ ਪਿੰਡ ਲੱਲ੍ਹਾ ਦੇ ਸਰਪੰਚ ਦਿਲਬਾਗ ਸਿੰਘ ਅਤੇ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਮੋਹਤਵਾਰ, ਪੰਤਵੰਤੇ ਸੱਜਣਾ ਦੀ ਹਾਜ਼ਰੀ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੰਟਰਲਾਕ ਟਾਇਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ ਜੀ ਭਰਾ ਅਮਰੀਕ ਸਿੰਘ ਗੋਲਡੀ ਨੇ ਮੌਕੇ ਤੇ ਪਹੁੰਚ ਕੇ ਸਮੁੱਚੀ ਪੰਚਾਇਤ ਦੀ ਹੌਂਸਲਾ ਅਫਜ਼ਾਈ ਕੀਤੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਪੰਚ ਦਿਲਬਾਗ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ ਦੀ ਉੱਚੀ ਅਤੇ ਵਧੀਆ ਸੋਚ ਸਦਕਾ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਉਹ ਕੰਮ ਕੀਤੇ ਜਾ ਰਹੇ ਹਨ ਜੋ ਪਿਛਲੀਆਂ ਸਰਕਾਰਾਂ ਵਿੱਚ ਕਦੇ ਵੀ ਨਹੀਂ ਹੋਏ ਉਨ੍ਹਾਂ ਕਿਹਾ ਕਿ ਸ਼ਮਸ਼ਾਨ ਘਾਟ ਦਾ ਕੰਮ ਪੂਰਾ ਹੁੰਦਿਆਂ ਹੀ ਬਾਕੀ ਪਿੰਡ ਦੇ ਕੰਮ ਵੀ ਪਹਿਲ ਦੇ ਆਧਾਰ ਕੀਤੇ ਜਾਣਗੇ ਇਸ ਮੌਕੇ ਮੈਂਬਰ ਕਾਬਲ ਸਿੰਘ ਮੈਂਬਰ ਸਰਦੂਲ ਸਿੰਘ ਮੈਂਬਰ ਸੁੱਚਾ ਸਿੰਘ ਮੈਂਬਰ ਕੁਲਵੰਤ ਕੌਰ ਸਰਪੰਚ ਗੁਰਨਾਮ ਸਿੰਘ ਸਰਪੰਚ ਦਲਬੀਰ ਸਿੰਘ ਭੱਟੀ ਸੋਹੀਆਂ ਡਾਕਟਰ ਨਰਿੰਦਰ ਸਿੰਘ ਬੱਬੂ ਰਣਧੀਰ ਸਿੰਘ ਪੰਨੂ ਸਰਪੰਚ ਸਿਮਰਨਜੀਤ ਸਿੰਘ ਟਨਾਣੀਵਾਲ ਬਲਵਿੰਦਰ ਸਿੰਘ ਫੌਜੀ ਸਾਬਕਾ ਮੈਂਬਰ ਵੀਰ ਸਿੰਘ ਨਰਵੈਰ ਸਿੰਘ ਰਣਜੀਤ ਸਿੰਘ ਬਾਬਾ ਸ਼ਵਿੰਦਰ ਸਿੰਘ ਸੁਖਦੇਵ ਸਿੰਘ ਤਜਿੰਦਰ ਸਿੰਘ ਠੇਕੇਦਾਰ ਸੁਖਦੇਵ ਸਿੰਘ ਬਲਦੇਵ ਸਿੰਘ ਸਾਬਕਾ ਸੰਮਤੀ ਮੈਂਬਰ ਸਤਨਾਮ ਸਿੰਘ ਸਾਬਕਾ ਮੈਂਬਰ ਸਤਨਾਮ ਸਿੰਘ ਰਾਜਵਿੰਦਰ ਸਿੰਘ ਡਾਕਟਰ ਬਲਰਾਜ ਸਿੰਘ ਜਸਪਾਲ ਸਿੰਘ ਦੁਕਾਨਦਾਰ ਤੋ ਇਲਾਵਾ ਹੋਰ ਵੀ ਹਾਜ਼ਰ ਸਨ।
PUBLISHED BY LMI DAILY NEWS
My post content
