ਪੱਬਜੀ ਖੇਡਣ ਕਾਰਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਅਕਸ਼ੇ ਕੁਮਾਰ ਹੋਇਆ ਲਾਪਤਾ। ਬਿਆਸ ਦਰਿਆ ਦੇ ਪੁੱਲ ਤੋਂ ਮਿਲੀਆਂ ਅਕਸ਼ੇ ਕੁਮਾਰ ਦੀਆਂ ਚੱਪਲਾਂ।

ਪਰਿਵਾਰ ਨੇ ਕਿਹਾ ਕਿ ਉਸਦਾ ਬੇਟਾ ਲੰਬੇ ਸਮੇਂ ਤੋਂ ਪੱਬ ਜੀ ਖੇਡ ਖੇਡਣ ਕਾਰਨ ਪ੍ਰੇਸ਼ਾਨ ਸੀ ਅਤੇ ਚੱਲ ਰਹੀ ਸੀ ਦਵਾਈ। ਸ਼੍ਰੀ ਹਰਗੋਬਿੰਦਪੁਰ ( ਜਸਪਾਲ ਚੰਦਨ) ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕ ਲ ਦਾ ਨੌਜਵਾਨ ਅਕਸ਼ੇ ਕੁਮਾਰ ਘਰੋਂ ਹੋਇਆ ਲਾਪਤਾ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ, ਗੁਰਨਾਮ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਅਕਸ਼ੈ ਕੁਮਾਰ, ਜੋ ਪੱਬਜੀ ਗੇਮ ਖੇਡਣ ਕਾਰਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਅਤੇ ਉਸਦੀ ਦਵਾਈ ਚੱਲ ਰਹੀ ਸੀ ਅਕਸ਼ੈ ਕੁਮਾਰ ਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਘਰੋਂ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਬਿਆਸ ਦਰਿਆ ਦੇ ਪੁੱਲ ਤੇ ਪਹੁੰਚ ਗਿਆ ਹਾਂ ਉਸਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਅਸੀਂ ਜਦੋਂ ਬਿਆਸ ਦਰਿਆ ਦੇ ਪੁੱਲ ਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲੀਆਂ ਆਸੇ ਪਾਸੇ ਅਤੇ ਰਿਸ਼ਤੇਦਾਰੀ ਵਿੱਚ ਕਾਫੀ ਭਾਲ ਕੀਤੀ ਕੋਈ ਵੀ ਸੁਰਾਖ ਨਹੀਂ ਮਿਲਿਆ ਅਖੀਰ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ।

PUBLISHED BY LMI DAILY NEWS

ਜਸਪਾਲ ਚੰਦਨ

2/8/20251 min read