ਗਿਆਨੀ ਹਰਜਿੰਦਰ ਸਿੰਘ, ਫੱਕਰ, ਦੀ ਧਰਮ ਪਤਨੀ ਬੀਬੀ ਪਿਆਰ ਕੌਰ ਜੀ ਅਕਾਲ ਚਲਾਣਾ ਕਰ ਗਏ
ਸੁਲਤਾਨਪੁਰ ਲੋਧੀ (ਬਿਊਰੋ ਐਲ.ਐਮ.ਆਈ)—ਪ੍ਰਸਿੱਧ ਪੰਥਕ ਢਾਡੀ ਜੱਥਾ ਸੁਲਤਾਨਪੁਰ ਲੋਧੀ, ਗਿਆਨੀ ਹਰਜਿੰਦਰ ਸਿੰਘ, ਫੱਕਰ, ਨੂੰ ਉਸ ਵਕਤ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਪਿਆਰ ਕੌਰ ਜੀ 29 ਜਨਵਰੀ 2025 ਨੂੰ ਅਚਾਨਕ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਨਿਵਾਜੇ। ਬੀਬੀ ਜੀ 60 ਵਰ੍ਹਿਆਂ ਦੀ ਉਮਰ ਭੋਗ ਕੇ ਸੱਚ ਖੰਡ ਪਿਆਨਾ ਕਰ ਗਏ।ਬੀਬੀ ਪਿਆਰ ਕੌਰ ਜੀ ਬਹੁਤ ਹੀ ਨਿਮਰਤਾ ਵਾਲੇ ਸੁਭਾਵ ਦੀ ਮਹਿਲਾ ਸਨ, ਜੋ ਹਮੇਸ਼ਾ ਪਰਿਵਾਰ ਅਤੇ ਸਮਾਜ ਵਿੱਚ ਪ੍ਰੇਰਣਾਦਾਇਕ ਜੀਵਨ ਬਤੀਤ ਕਰਦੇ ਰਹੇ। ਉਨ੍ਹਾਂ ਦੀ ਗੁਰਬਾਣੀ ਅਤੇ ਗੁਰਮਤਿ ਨਾਲ ਗਹਿਰੀ ਸ਼ਰਧਾ ਸੀ। ਪਰਿਵਾਰ ਵਿੱਚ ਉਹ ਇੱਕ ਮਜਬੂਤ ਥੰਮ ਸਨ, ਜਿਨ੍ਹਾਂ ਨੇ ਪਿਆਰ, ਸੰਸਕਾਰ ਅਤੇ ਸੰਮਰਪਣ ਦੀ ਰਾਹ ਦਿਖਾਈ।ਬੀਬੀ ਜੀ ਪਿੱਛੇ ਦੋਹਤਰੇ ਤੇ ਪੋਤਰੇ ਵਜੋਂ ਸੋਹਣੀ ਫੁਲਵਾੜੀ ਛੱਡ ਗਏ ਹਨ। ਵੱਡੇ ਪੁੱਤਰ ਸ਼ਮਸ਼ੇਰ ਸਿੰਘ ਹੀਰਾ ਵਿਦੇਸ਼ (ਯੂ.ਕੇ.) ਵਿੱਚ ਰਹਿੰਦੇ ਹਨ, ਜਦਕਿ ਛੋਟੇ ਪੁੱਤਰ ਅਮ੍ਰਿਤਪਾਲ ਸਿੰਘ ਇਥੇ ਬਤੌਰ ਹੈੱਡ ਗ੍ਰੰਥੀ ਆਪਣੀ ਸੇਵਾ ਨਿਭਾ ਰਹੇ ਹਨ। ਪਰਿਵਾਰ ਦੇ ਹੋਰ ਮੈਂਬਰ ਵੀ ਗੁਰਮੁਖੀ ਜੀਵਨ ਅਨੁਸਾਰ ਰਹਿੰਦੇ ਹੋਏ ਸੰਗਤ ਤੇ ਸਮਾਜ ਦੀ ਭਲਾਈ ਲਈ ਹਮੇਸ਼ਾ ਅੱਗੇ ਰਹਿੰਦੇ ਹਨ।ਬੀਬੀ ਪਿਆਰ ਕੌਰ ਜੀ ਦੇ ਅਕਾਲ ਚਲਾਣੇ ਨਾਲ ਪੂਰੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਗਹਿਰਾ ਸੋਗ ਹੈ।ਪਿਆਰ ਤੇ ਨਿਮਰਤਾ ਦੀ ਮੂਰਤ ਬੀਬੀ ਪਿਆਰ ਕੌਰ ਜੀ ਹਮੇਸ਼ਾ ਹੀ ਯਾਦ ਰਹਿਣਗੇ। ਪਰਮਾਤਮਾ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। —ਐਲ.ਐਮ.ਆਈ ਬਿਊਰੋ, ਸੁਲਤਾਨਪੁਰ ਲੋਧੀ
PUBLISHED BY LMI DAILY NEWS PUNJAB
My post content
