ਖੇਤੀਬਾੜੀ ਵਿਭਾਗ ਵੱਲੋਂ ਗੰਨੇ ਦੀ ਸਾਂਭ ਸੰਭਾਲ ਅਤੇ ਗੰਨੇ ਦੀ ਹਾਰਵੈਸਟਿੰਗ ਸਬੰਧੀ ਕੈਂਪ ਲਗਾਇਆ ਗਿਆ
ਸ਼੍ਰੀ ਹਰਗੋਬਿੰਦਪੁਰ 06 ਫਰਵਰੀ 2025 (ਜਸਪਾਲ ਚੰਦਨ) ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਮਾਨਯੋਗ ਹਲਕਾ ਐਮ ਐਲ ਏ ਐਡਵੋਕੇਟ ਸ੍ਰੀ ਅਮਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ, ਜਿਲਾ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਜੀ ਦੀ ਯੋਗ ਅਗਵਾਈ ਹੇਠ ਇਨੋਵੇਟਿਵ ਕੈਂਪ ਗੰਨੇ ਦੀ ਸਾਂਭ ਸੰਭਾਲ ਨੂੰ ਲੈ ਕੇ ਅਤੇ ਗੰਨੇ ਦੀ ਹਾਰਵੈਸਟਿੰਗ ਸਬੰਧੀ ਕੈਂਪ ਲਗਾਇਆ ਗਿਆ ,ਜਿਸ ਦੀ ਪ੍ਰਧਾਨਗੀ ਬਲਾਕ ਖੇਤੀਬਾੜੀ ਅਫਸਰ ਡਾਕਟਰ ਸ਼ਹਬਾਜ ਸਿੰਘ ਚੀਮਾ ਨੇ ਕੀਤੀ ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਪਰਮਵੀਰ ਸਿੰਘ ਕਾਹਲੋਂ ਨੇ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਬਾਰੇ ਸਮਝਾਇਆ ,ਗੰਨੇ ਦੇ ਮੰਡੀਕਰਨ ਬਾਰੇ ਜੀਐਮ ਸੂਗਰ ਮਿਲ ਤਿਵਾੜੀ ਜੀ ਨੇ ਵੀ ਕਿਸਾਨਾਂ ਨੂੰ ਸੰਬੋਧਿਤ ਕੀਤਾz, ਇਸ ਮੌਕੇ ਤੇ ਡਾਕਟਰ ਦਿਲਰਾਜ ਸਿੰਘ ਨੇ ਪੀਐਮ ਕਿਸਾਨ ਨਿਧੀ ਯੋਜਨਾ ਬਾਰੇ ਦੱਸਿਆ ਇਸ ਕੈਂਪ ਦੀ ਸਟੇਜ ਸੈਕਟਰੀ ਦੀ ਭੂਮਿਕਾ ਖੇਤੀਬਾੜੀ ਵਿਸਥਾਰ ਅਫਸਰ ਡਾਕਟਰ ਬਲਵਿੰਦਰ ਕੌਰ ਨੇ ਕੀਤੀ ਇਸ ਕੈਂਪ ਵਿੱਚ ਤਕਰੀਬਨ 100 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਅਤੇ ਕਈ ਅਗਾਂਹ ਵਧੂ ਕਿਸਾਨਾਂ ਨੇ ਹਿੱਸਾ ਲਿਆ ਜਿਸ ਵਿੱਚੋਂ ਲੰਬੜਦਾਰ ਸੰਦੀਪ ਸਿੰਘ ਬਧੋਵਾਲ ,ਲੱਕੀ ਚੌਧਰੀਵਾਲ ਭੁਪਿੰਦਰ ਸਿੰਘ ਆਦਿ ਅਹਿਮ ਰਹੇ ਇਸ ਕੈਂਪ ਵਿੱਚ ਸਭ ਤੋਂ ਅਹਿਮ ਰੋਲ ਇੰਜੀਨੀਅਰਿੰਗ ਵਿੰਗ ਦਾ ਰਿਹਾ ਇੰਜੀਨੀਅਰਿੰਗ ਵਿੰਗ ਤੋਂ ਸ਼੍ਰੀ ਪੰਕਜ ਜੀ ,ਸ਼੍ਰੀ ਰਕੇਸ਼ ਜੀ ਆਦਿ ਸ਼ਾਮਿਲ ਹੋਏ, ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਰੇ ਹੀ ਮੁਲਾਜ਼ਮ ਏ ਐਸ ਆਈ ਗੁਰਸੇਵਕ ਸਿੰਘ, ਸਰਬਜੀਤ ਸਿੰਘ ਏਟੀਐਮ ,ਰਸ਼ੀਦ ਮੁਹੰਮਦ ,ਸ਼ੁਭਪ੍ਰੀਤ ਸਿੰਘ ਰਣਬੀਰ ਸਿੰਘ ਆਦੀ ਨੇ ਕੈਂਪ ਲਗਾਉਣ ਵਿੱਚ ਸਹਿਯੋਗ ਕੀਤਾ ਇਸ ਮੌਕੇ ਰਾਜੂ ਭਿੰਡਰ ਹਨੀ ਦਿਓਲ ਗੁਰਪ੍ਰੀਤ ਸਿੰਘ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਹਿੱਸਾ ਲਿਆ.
PUBLISHED BY LMI DAILY NEWS
My post content
