ਵੇਰਕਾ ਦੀ ਵਾਰਡ ਨੰਬਰ 19 ਤੋ ਪ੍ਰੋਫੈਸਰ ਨਵਜੀਤ ਕੌਰ ਰਹੀਂ ਜੇਤੂ ਐਮ ਐਲ ਏ ਮੈਡਮ ਜੀਵਨਜੋਤ ਕੌਰ ਦੀ ਮਹਿਨਤ ਰੰਗ ਲਿਆਈ,, ਰਾਹੁਲ ਭੱਲਾ।
ਗੁਰਦਾਸਪੁਰ 23 ਦਿਸੰਬਰ 2024 (ਜਸਪਾਲ ਚੰਦਨ) ਅਮ੍ਰਿਤਸਰ ਪੂਰਬੀ, ਵੇਰਕਾ ਦੀ 19 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਨਵਜੀਤ ਕੌਰ ਨੇ ਕਾਂਗਰਸ ਦੀ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਜੀ ਨੇ ਆਪਣੀ ਰਾਜਨੀਤੀ ਵਿੱਚ ਪਹਿਲਾਂ ਕਦਮ ਰੱਖਣ ਵਾਲੇ ਸੀਨੀਅਰ ਆਗੂ ਸ੍ਰੀ ਰਾਹੁਲ ਭੱਲਾ ਜੀ ਤੇ ਵਿਸ਼ਵਾਸ ਜਿਤਾਇਆ ਅਤੇ ਪ੍ਰੋਫੈਸਰ ਨਵਜੀਤ ਕੌਰ ਨੂੰ ਪਾਰਟੀ ਵੱਲੋਂ ਟਿਕਟ ਨਾਲ਼ ਨਿਵਾਜਿਆ ਜਿਸ ਤੇ ਰਾਹੁਲ ਭੱਲਾ ਜੀ ਵੱਲੋਂ ਦਿਨ ਰਾਤ ਇੱਕ ਕਰ ਕੇ ਵਾਰਡ ਨੰਬਰ 19 ਤੋ ਪ੍ਰੋਫੈਸਰ ਮੈਡਮ ਨਵਜੀਤ ਕੌਰ ਨੂੰ ਸ਼ਾਨਦਾਰ ਜਿੱਤ ਦਵਾਈ ਅਤੇ ਇਹ ਸੀਟ ਜਿੱਤ ਕੇ ਐਮ ਐਲ ਏ ਮੈਡਮ ਜੀਵਨਜੋਤ ਕੌਰ ਜੀ ਦੀ ਝੋਲੀ ਵਿੱਚ ਪਾਈ ਇਸ ਖੁਸ਼ੀ ਦੇ ਮੌਕੇ ਸੀਨੀਅਰ ਆਗੂ ਸ੍ਰੀ ਰਾਹੁਲ ਭੱਲਾ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਔਰਤਾਂ ਨੂੰ ਪੰਜਾਬ ਦੀ ਤਰੱਕੀ ਵਿੱਚ ਮੌਕਾ ਦਿੱਤਾ ਹੈ ਅੱਗੇ ਬੋਲਦਿਆਂ ਭੱਲਾ ਜੀ ਨੇ ਕਿਹਾ ਕਿ ਐਮ ਐਲ ਏ ਮੈਡਮ ਜੀਵਨਜੋਤ ਕੌਰ ਜੀ ਦੀ ਮਹਿਨਤ ਨਾਲ ਅੱਜ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਨਵਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ ਭੱਲਾ ਜੀ ਨੇ ਐਮ, ਐਲ ਏ ਮੈਡਮ ਜੀਵਨਜੋਤ ਕੌਰ ਜੀ ਨੂੰ ਅਤੇ ਉਮੀਦਵਾਰ ਪ੍ਰੋਫੈਸਰ ਨਵਜੀਤ ਕੌਰ ਨੂੰ ਵੀ ਵਧਾਈ ਦਿੱਤੀ ਇਸ ਮੌਕੇ ਕਮਲ਼ ਭੱਲਾ, ਕੌਸਲ ਪੁਰੀ,ਵਿਕੀ ਵਸੀਕਾ, ਯੁਗੇਸ਼ ਜੱਟ ਅਕਾਸ਼ ਨੰਦਾ, ਗੋਪੀ ਵਾਲੀਆਂ, ਗੋਪੀ ਭੱਲਾ, ਲੱਖਾਂ ਤਹਿਸੀਲ, ਕੁਲਦੀਪ ਸਿੰਘ ਪੰਨੂ ਤਲਵਾੜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ.
DIGITAL MEDIA NEWS LMI TV PUNJAB


My post content
