ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚਿਆਂ ਦੀ ਨਵੇਕਲੀ ਪਹਿਲ, ਸਲਾਹਕਾਰ ਬੋਰਡ ਦਾ ਗਠਨ।

ਗੁਰਦਾਸਪੁਰ 09 ਫਰਵਰੀ 2025 (ਜਸਪਾਲ ਚੰਦਨ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚਿਆਂ ਵੱਲੋਂ ਨਵੀਂ ਪਹਿਲ ਕਦਮੀ ਕਰਦੇ ਹੋਏ ਸਕੂਲ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਲਾਹਕਾਰ ਬੋਰਡ ਅਧੀਨ ਨੌ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਹਰੇਕ ਕਮੇਟੀ ਵਿੱਚ ਤਿੰਨ ਤੋਂ ਚਾਰ ਅਧਿਆਪਕ ਸ਼ਾਮਿਲ ਹਨ। ਇਹਨਾਂ ਕਮੇਟੀਆਂ ਦਾ ਕੰਮ ਸਕੂਲ ਤਰੱਕੀ ਲਈ ਵਿਚਾਰ ਚਰਚਾ ਕਰਨੀ ਅਤੇ ਯੋਜਨਾਵਾਂ ਉਲੀਕਣ ਉਪਰੰਤ ਸਕੂਲ ਮੁਖੀ ਨਾਲ ਸਾਂਝਾ ਕਰਨਾ । ਉਹਨਾਂ ਦੱਸਿਆ ਕਿ ਵਾਤਾਵਰਨ ਕਮੇਟੀ ਵਾਤਾਵਰਨ ਸੁਧਾਰ ਸਬੰਧੀ, ਸਪੋਰਟਸ ਕਮੇਟੀ ਖੇਡ ਸੱਭਿਆਚਾਰ ਪੈਦਾ ਕਰਨ ਸਬੰਧੀ, ਖਰੀਦ ਕਮੇਟੀ ਵਾਜਬ ਰੇਟਾਂ ਤੇ ਖਰੀਦ ਕਰਨ ਸਬੰਧੀ, ਸੈਲਫ ਡਿਫੈਂਸ ਕਮੇਟੀ ਲੜਕੀਆਂ ਲਈ ਸਵੈ ਸੁਰੱਖਿਆ ਸਬੰਧੀ, ਦਾਖਲਾ ਕਮੇਟੀ ਸਕੂਲ ਵਿੱਚ ਦਾਖਲਾ ਅਤੇ ਹਾਜਰੀ ਵਧਾਉਣ ਸਬੰਧੀ, ਇਮਾਰਤ ਤੇ ਇਨਫਰਾਸਟਰਕਚਰ ਕਮੇਟੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਸਬੰਧੀ,ਗਾਈਡੈਂਸ ਕਮੇਟੀ ਸਿੱਖਿਆ ਅਤੇ ਪ੍ਰੀਖਿਆ ਸਬੰਧੀ, ਅਸੈਂਬਲੀ ਕਮੇਟੀ ਸਵੇਰ ਦੀ ਸਭਾ ਸਬੰਧੀ,ਬਿਜਲੀ ਉਪਕਰਨ ਕਮੇਟੀ ਬਿਜਲਈ ਯੰਤਰ ਬਲ ਪੱਖੇ ਮੋਟਰ ਆਦਿ ਸਬੰਧੀ, ਅਨੁਸ਼ਾਸਨ ਕਮੇਟੀ ਵਿਦਿਆਰਥੀਆਂ ਚ ਅਨੁਸ਼ਾਸਨ ਲਿਆਉਣ ਸਬੰਧੀ ਆਦਿ ਮੁੱਖ ਕਮੇਟੀਆਂ ਨਵੀਆਂ ਯੋਜਨਾਵਾਂ ਉਲੀਕ ਕੇ ਸਕੂਲ ਨੂੰ ਹੋਰ ਵਿਕਸਿਤ ਕਰਨ ਲਈ ਅਹਿਮ ਯੋਗਦਾਨ ਪਾਉਣਗੀਆਂ। ਇਹ ਸਲਾਹਕਾਰ ਬੋਰਡ ਮਹੀਨੇ ਵਿੱਚ ਇੱਕ ਵਾਰ ਸਕੂਲ ਮੁਖੀ ਦੀ ਅਗਵਾਈ ਹੇਠ ਸੰਯੁਕਤ ਰੂਪ ਵਿੱਚ ਵੀ ਬੈਠੇਗਾ। ਇਸ ਮੌਕੇ ਰਜਵੰਤ ਕੌਰ, ਅਮਨਦੀਪ ਸਿੰਘ, ਗੁਰਵੀਰ ਸਿੰਘ, ਹਰਪਿੰਦਰ ਕੌਰ, ਨਵਜੋਤ ਕੌਰ, ਬਲਜੀਤ ਸਿੰਘ, ਸਰਵਣ ਸਿੰਘ, ਜਸਬੀਰ ਕੌਰ, ਜਗਮਿੰਦਰ ਕੌਰ, ਨਿਰਮਲ ਕੁਮਾਰੀ, ਸੁਮਨ, ਹਰਜਿੰਦਰ ਸਿੰਘ, ਬਰਿੰਦਰ ਸਿੰਘ ਆਦਿ ਅਧਿਆਪਕ ਸ਼ਾਮਿਲ ਸਨ।

PUBLISHED BY LMI DAILY NEWS PUNJAB

Jaspal Chandan

2/9/20251 min read

worm's-eye view photography of concrete building
worm's-eye view photography of concrete building

My post content