ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਮਿਲੀ ਕਾਮਯਾਬੀ ਦੋ ਦੋਸ਼ੀ ਹੈਰੋਇਨ ਸਮੇਤ ਕਾਬੂ ਕੀਤੇ
ਸ੍ਰੀ ਹਰਗੋਬਿੰਦਪੁਰ. 18 April 2025 (ਜਸਪਾਲ ਚੰਦਨ) ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮੁੱਖ ਰੱਖਦਿਆਂ ਲਗਾਤਾਰ ਚੈਕਿੰਗ ਅਭਿਆਨ ਅਤੇ ਨਾਕਾਬੰਦੀ ਕੀਤੀ ਜਾਂ ਰਹੀ ਹੈ ਜਿਸ ਦੇ ਚਲਦਿਆਂ ਦੋ ਵਿਅਕਤੀਆਂ ਨੂੰ ਨਸ਼ੀਲਾ ਪਦਾਰਥ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ ਐਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਚੌਂਕੀ ਹਰਚੋਵਾਲ ਦੇ ਇੰਚਾਰਜ਼ ਸਰਵਣ ਸਿੰਘ ਵੱਲੋਂ ਦੌਰਾਨੇ ਗਸ਼ਤ ਸੰਗ ਵਾਲੀ ਪੁਲੀ ਤੋਂ ਜੋਇਲ ਮਸੀਹ ਪੁੱਤਰ ਭੁਪਿੰਦਰ ਮਸੀਹ ਵਾਸੀ ਹਰਚੋਵਾਲ ਨੂੰ 10 ਗ੍ਰਾਮ ਹੈਰੋਇਨ ਅਤੇ 3020 ਰੁਪਏ ਡਰੱਗ ਸਮੇਤ ਕਾਬੂ ਕੀਤਾ ਅਤੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 15 ਗ੍ਰਾਮ ਹੈਰੋਇਨ ਅਤੇ 1200 ਰੁਪਏ ਡਰੱਗ ਮਨੀ ਕਾਬੂ ਕੀਤਾ ਹੈ ਜਿਸਦੀ ਪਹਿਚਾਣ ਗੁਰਸਿਮਰਨਜੀਤ ਸਿੰਘ ਵਾਸੀ ਮਾੜੀ ਪੰਨਵਾਂ ਵਜੋਂ ਹੋਈ ਹੈ ਦੋਵਾਂ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ.
PUBLISHED BY LMI DAILY NEWS PUNJAB
My post content
