ਦਫਤਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ *ਐਸ.ਐਸ.ਪੀ. ਜਲੰਧਰ (ਦਿਹਾਤੀ) ਵਲੋਂ ਨਵੇਂ ਪੈਂਸ਼ਨ ਦਫਤਰ ਦਾ ਉਦਘਾਟਨ*
ਜਲੰਧਰ, 14 ਮਈ (ਰਮੇਸ਼ ਗਾਬਾ)ਜਲੰਧਰ ਦਿਹਾਤੀ ਪੁਲਿਸ ਦਫ਼ਤਰ ਵਿੱਚ ਅੱਜ ਇੱਕ ਮਹੱਤਵਪੂਰਨ ਕਦਮ ਵਜੋਂ ਨਵੇਂ ਪੈਂਸ਼ਨ ਦਫ਼ਤਰ ਦਾ ਉਦਘਾਟਨ ਜਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ. ਸਾਹਿਬ ਵੱਲੋਂ ਕੀਤਾ ਗਿਆ। ਇਸ ਮੌਕੇ ਸ. ਸਰਬਜੀਤ ਰਾਏ ਐਸ ਪੀ ਤਫ਼ਤੀਸ਼ ਅਤੇ ਸ. ਪਰਮਿੰਦਰ ਸਿੰਘ ਹੀਰ ਐਸ ਪੀ ਹੈੱਡ ਕੁਆਟਰ ਮੌਜੂਦ ਰਹੇ । ਪੁਲਿਸ ਵਿਭਾਗ ਤੋਂ ਸੇਵਾ ਮੁਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਵੀ ਵਿਸ਼ੇਸ਼ ਤੌਰ ਉਦਘਾਟਨ ਵਿੱਚ 'ਤੇ ਸ਼ਾਮਲ ਹੋਏ। ਨਵੇਂ ਪੈਂਸ਼ਨ ਦਫ਼ਤਰ ਦੀ ਸਥਾਪਨਾ ਦਾ ਮੁੱਖ ਉਦੇਸ਼ ਪੁਰਾਣੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ, ਉਨ੍ਹਾਂ ਨੂੰ ਅਧਿਕਾਰਕ ਮੱਦਦ ਪ੍ਰਦਾਨ ਕਰਨਾ ਅਤੇ ਪੈਂਸ਼ਨ ਸਬੰਧੀ ਕਾਰਜਵਾਹੀਆਂ ਨੂੰ ਸੁਚਾਰੂ ਬਣਾਉਣਾ ਹੈ। ਉਦਘਾਟਨ ਮੌਕੇ ਐਸ.ਐਸ.ਪੀ. ਸਾਹਿਬ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ, "ਪੁਰਾਣੇ ਅਧਿਕਾਰੀ ਅਤੇ ਕਰਮਚਾਰੀ ਸਾਡੇ ਵਿਭਾਗ ਦੀ ਵਿਰਾਸਤ ਹਨ। ਉਨ੍ਹਾਂ ਦੀ ਸੇਵਾ ਲਈ ਸਦਾ ਸਨਮਾਨ ਹੋਣਾ ਚਾਹੀਦਾ ਹੈ। ਨਵਾਂ ਪੈਂਸ਼ਨ ਸੈਲ ਉਨ੍ਹਾਂ ਲਈ ਇੱਕ ਸਿੱਧਾ ਪਲੇਟਫਾਰਮ ਹੋਵੇਗਾ, ਜਿੱਥੇ ਉਹ ਆਪਣੇ ਮੁੱਦੇ ਬਿਨਾ ਕਿਸੇ ਔਕੜ ਦੇ ਰੱਖ ਸਕਣਗੇ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਭਵਿੱਖ ਵਿੱਚ ਕੋਈ ਵਿਅਕਤੀਗਤ ਜਾਂ ਵਿਭਾਗੀ ਮੱਦਦ ਦੀ ਲੋੜ ਹੋਵੇ, ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ 'ਤੇ ਜਲੰਧਰ ਦਿਹਾਤੀ ਪੈਂਸ਼ਨ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਵਜੋਂ ਰਿਟਾਇਰਡ ਸ਼੍ਰੀ ਗੁਰਨਾਮ ਸਿੰਘ (ਪੀ.ਪੀ.ਐਸ.) ਦੀ ਨਿਯੁਕਤੀ ਵੀ ਕੀਤੀ ਗਈ। ਸਾਰੇ ਹਾਜ਼ਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਐਸੋਸੀਏਸ਼ਨ ਹੋਰ ਵੀ ਮਜ਼ਬੂਤ ਹੋਵੇਗੀ। ਉਪਰੋਕਤ ਸਮਾਗਮ ਦੌਰਾਨ ਚਾਹ-ਪਾਨ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਸਮਾਪਤੀ 'ਤੇ ਸਾਰੇ ਪੁਰਾਣੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗੁਰਨਾਮ ਸਿੰਘ ਅਤੇ ਮੈਂਬਰਾਂ ਵੱਲੋਂ ਮੌਜੂਦ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ।.
PUBLISHED BY LMI DAILY NEWS PUNJAB
My post content
