ਡੈੰਗੂ ਖਿਲਾਫ਼ ਜਾਗਰੂਕਤਾ ਮੁਹਿੰਮ ਅਧੀਨ ਨਰਸਿੰਗ ਵਿਦਿਆਰਥਣਾਂ ਨੂੰ ਦਿੱਤੀ ਗਈ ਜਾਣਕਾਰੀ
ਮਾੜੀ ਪੰਨਵਾਂ, 29 ਮਈ (ਅਨਿਲ ਸ਼ਰਮਾ): ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਅਤੇ ਐਪੀਡੇਮੀਓਲੋਜਿਸਟ ਡਾ. ਗੁਰਪ੍ਰੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ, ਐੱਮ ਐੱਮ ਓ ਡਾ. ਨਰੇਸ਼ ਕੁਮਾਰ ਦੀ ਅਗਵਾਈ ਹੇਠ ਅੱਜ ਨਰਸਿੰਗ ਕਾਲਜ ਮਾੜੀ ਪੰਨਵਾਂ ਵਿਖੇ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਡੈੰਗੂ ਰੋਗ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਇਹ ਜਾਗਰੂਕਤਾ ਸੈਸ਼ਨ ਪੰਜਾਬ ਸਰਕਾਰ ਵੱਲੋਂ ਹਰ ਇੱਕ ਸ਼ੁੱਕਰਵਾਰ ਚਲਾਈ ਜਾਂਦੀ "ਡੈੰਗੂ ਉੱਤੇ ਵਾਰ" ਮੁਹਿੰਮ ਤਹਿਤ ਕਰਵਾਇਆ ਗਿਆ। ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈੰਗੂ ਫੈਲਾਉਣ ਵਾਲਾ ਮੱਛਰ ਖੜ੍ਹੇ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਅਕਸਰ ਦਿਨ ਵੇਲੇ ਕੱਟਦਾ ਹੈ। ਉਸਨੇ ਕਿਹਾ ਕਿ ਇਸ ਮੱਛਰ ਦੀ ਪਛਾਣ ਸਫੇਦ ਧਾਰੀਆਂ ਵਾਲੇ ਸਰੀਰ ਨਾਲ ਕੀਤੀ ਜਾ ਸਕਦੀ ਹੈ। ਇਸ ਮੌਕੇ, ਪ੍ਰਜੀਤ ਸਿੰਘ ਨੇ ਡੈੰਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਮਾਰੀ ਦੌਰਾਨ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਆਮ ਲੱਛਣ ਹਨ। ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਨੂੰ ਸੁਝਾਅ ਦਿੱਤੇ ਗਏ ਕਿ ਉਹ ਘਰਾਂ ਦੇ ਆਲੇ-ਦੁਆਲੇ ਸਾਫ ਪਾਣੀ ਇਕੱਠਾ ਨਾ ਹੋਣ ਦੇਣ, ਛੋਟੇ ਟੋਏ ਅਤੇ ਛੱਪੜਾਂ ਨੂੰ ਸਾਫ ਰੱਖਣ, ਨਾਲੀਆਂ ਅਤੇ ਛੱਪੜਾਂ ਵਿੱਚ ਹਫ਼ਤੇ ਵਿੱਚ ਇਕ ਵਾਰੀ ਕਾਲੇ ਤੇਲ ਦਾ ਛਿੜਕਾਅ ਕਰਵਾਉਣ ਅਤੇ ਕੂਲਰਾਂ ਤੇ ਫਰਿੱਜ ਦੀ ਬੈਕ ਟਰੇ ਨੂੰ ਵੀ ਹਫ਼ਤੇ ਵਿੱਚ ਇਕ ਵਾਰੀ ਸੁਕਾਉਣ। ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਬੁਖਾਰ ਹੋਵੇ ਤਾਂ ਤੁਰੰਤ ਨੇੜਲੀ ਸਿਹਤ ਸੇਵਾ ਸੰਸਥਾ ਨਾਲ ਸੰਪਰਕ ਕਰਨ।
PUBLISHED BY LMI DAILY NEWS PUNJAB
My post content
