ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਪੂਰਨ ਸਮਰਥਨ ਦੇ ਰਹੇ ਹਾਂ:- ਡਾਕਟਰ ਹਬੋਵਾਲ
ਸ੍ਰੀ ਹਰਗੋਬਿੰਦਪੁਰ ਸਾਹਿਬ 29 ਮਈ (ਅਨਿਲ ਸ਼ਰਮਾ) ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਰਜਿਃ 295 ਪੰਜਾਬ ਦੇ ਜਿਲਾ ਗੁਰਦਾਸਪੁਰ ਦੀ ਮਹੀਨਾਵਾਰ ਮੀਟਿੰਗ ਖ਼ਾਲਸਾ ਜਸ਼ਨ ਪੁਆਇੰਟ ਗੁਃ ਬੁਰਜ ਸਹਿਬ ਧਾਰੀਵਾਲ ਵਿਖੇ ਜਿਲਾ ਪ੍ਰਧਾਨ ਡਾ ਪਿਆਰਾ ਸਿੰਘ ਹੰਬੋਵਾਲ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਨਸ਼ਿਆਂ ਵਿਰੁੱਧ ਅਤੇ ਭਰੁਣ ਹੱਤਿਆ ਅਤੇ ਸਾਡੇ ਦੇਸ਼ ਵਿੱਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਨੂੰ ਲੇ ਕੇ ਭਰਭੂਰ ਵਿਚਾਰਾਂ ਕੀਤੀਆਂ ਇਸ ਮੋਕੇ ਜਿਲਾ ਪ੍ਰਧਾਨ ਡਾ ਪਿਆਰਾ ਸਿੰਘ ਹੰਬੋਵਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਕਿ ਪੂਰੇ ਪੰਜਾਬ ਵਿੱਚ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਅਸੀ ਇਸ ਮੁਹਿੰਮ ਦਾ ਪੁਰਜੋਰ ਨਾਲ ਸਵਾਗਤ ਕਰਦੇ ਹਾ ਅਤੇ ਸਹਿਯੋਗ ਵੀ ਕਰਦੇ ਹਾਂ ਉਹਨਾ ਅੱਗੇ ਕਿਹਾ ਕਿ ਸਾਡੀ ਜਥੇਬੰਦੀ ਮੈਡੀਕਲ ਪ੍ਰੈਕਟੀਸਨਰ ਐਸੋਸੀਏਸਨ ਰਜਿਃ 295 ਜੋ ਕਿ ਪੂਰੇ ਪੰਜਾਬ ਵਿੱਚ ਪੰਜਾਬ ਪ੍ਰਧਾਨ ਡਾ ਧੰਨਾ ਮੱਲ ਗੋਇਲ ਜੀ ਦੀ ਯੋਗ ਅਗਵਾਈ ਹੇਠ ਸੱਚੀ ਤੇ ਸੱਚੀ ਅਤੇ ਬਹੁੱਤ ਇਮਾਨਦਾਰੀ ਨਾਲ ਸਾਫ ਸੁਥਰੀ ਕੰਮ ਕਰ ਰਹੀ ਹੈ ਸਾਡੀ ਜਥੇਬੰਦੀ ਸਾਰੇ ਹੀ ਡਾ ਸਹਿਬਾਨ ਪਿੰਡਾਂ ਅਤੇ ਸ਼ਹਿਰਾਂ ਤੇ ਕਸਬਿਆਂ ਵਿੱਚ ਜਿੱਥੇ ਰਾਤ ਦਿਨ ਲੋਕਾਂ ਨੂੰ ਮੁਢਲੀਆਂ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਹਨ ਉੱਥੇ ਨਸ਼ਿਆਂ ਦੇ ਵਿਰੁੱਧ ਅਤੇ ਭਰੁਣ ਹੱਤਿਆ ਦੇ ਖ਼ਿਲਾਫ਼ ਸੇਮੀਨਰ ਵੀ ਕਰਵਾ ਰਹੇ ਹਨ ਇਸ ਮੋਕੇ ਜਿਲਾ ਗੁਰਦਾਸਪੁਰ ਦੇ ਪ੍ਰਮੁੱਖ ਆਗੂਆਂ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਡਾ ਸੰਤੋਖਰਾਜ ਦੀਨਾਨਗਰ,ਮੁੱਖ ਸਲਾਹਕਾਰ ਡਾ ਸਤਪਾਲ ਡਡਵਾ ,ਸਹਾਇਕ ਚੇਅਰਮੈਨ ਡਾ ਸ਼ਾਮ ਲਾਲ ਦੀਨਾਨਗਰ ,ਬਲਾਕ ਕਲਾਨੋਰ ਦੇ ਪ੍ਰਧਾਨ ਡਾ ਅਜੀਜ ਮਸੀਹ ,ਜਿਲਾ ਕਮੇਟੀ ਮੈਂਬਰ ਡਾ ਪਵਨ ਕੁਮਾਰ ਦੀਨਾਨਗਰ ,ਜਿਲਾ ਕਮੇਟੀ ਮੈਂਬਰ ਡਾ ਰਜਿੰਦਰਪਾਲ ਸਿੰਘ ,ਡਾ ਬਲਕਾਰ ਸਿੰਘ ਧਾਰੀਵਾਲ ਅਦਿ ਆਗੂ ਹਾਜਰ ਸਨ
My post content
