ਨਸ਼ਾ ਮੁਕਤੀ ਯਾਤਰਾ' ਪਹੁੰਚੀ ਪਿੰਡ ਬੋਹਜਾ ਅਤੇ ਮਡਿਆਲਾ-ਲੋਕਾਂ ਤੋਂ ਮਿਲ ਰਿਹਾ ਹੈ ਭਰਪੂਰ ਸਹਿਯੋਗ
ਸ੍ਰੀ ਹਰਗੋਬਿੰਦਪੁਰ ਸਾਹਿਬ, 30 ਮਈ (ਅਨਿਲ ਸ਼ਰਮਾਂ) ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕੱਢੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਦੇ ਸੰਬੰਧ ਵਿੱਚ ਪਿੰਡ ਬੋਹਜਾ ਅਤੇ ਮਡਿਆਲਾ ਵਿੱਚ ਜਨ ਸਭਾਵਾਂ ਕੀਤੀਆਂ ਗਈਆਂ। ਇਸ ਮੌਕੇ ਕਰਵਾਏ ਸਮਾਗਮਾਂ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਵੱਡੀ ਮੁਹਿੰਮ ਆਰੰਭ ਕੀਤੀ ਗਈ ਹੈ ਅਤੇ ਇਸ ਮੁਹਿੰਮ ਵਿੱਚ ਲੋਕਾਂ ਤੋਂ ਸਾਥ ਮਿਲ ਰਿਹਾ ਹੈ। ਉਨਾਂ ਨੇ ਕਿਹਾ ਕਿ ਇਹ ਕਾਫਲਾ ਵੱਡਾ ਹੋ ਰਿਹਾ ਹੈ ਅਤੇ ਲੋਕ ਲਹਿਰ ਨਸ਼ੇ ਦੇ ਖਿਲਾਫ ਪੈਦਾ ਹੋ ਗਈ ਹੈ ਉਨਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡ ਵਿੱਚ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਨਸ਼ੇ ਕਰਨ ਤੋਂ ਪੀੜਿਤ ਹੈ ਤਾਂ ਉਸ ਨੂੰ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਭੇਜਿਆ ਜਾਵੇ। ਉਨਾਂ ਨੇ ਕਿਹਾ ਕਿ ਨਸ਼ੇ ਤੋਂ ਪੀੜਤਾਂ ਦਾ ਇਲਾਜ ਸਰਕਾਰ ਵੱਲੋਂ ਪੂਰੀ ਤਰ੍ਹਾਂ ਨਾਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਨਸ਼ੇ ਖਿਲਾਫ ਲੜਨ ਲਈ ਸਹੁੰ ਵੀ ਚੁਕਾਈ। ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਸਰਕਾਰ ਉਪਰਾਲੇ ਕਰ ਰਹੀ ਹੈ ਅਤੇ ਸਕੂਲੀ ਅਤੇ ਉਚੇਰੀ ਸਿੱਖਿਆ ਦੇ ਢਾਂਚੇ ਨੂੰ ਮਜਬੂਤ ਕਰਨ ਲਈ ਖੇਡ ਸਹੁਲਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸ਼ੋਸ਼ਲ ਮੀਡੀਆ ਇੰਚਾਰਜ ਮੁਖਤਾਰ ਸਿੰਘ ਬੋਹਜਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ ਮੰਡਿਆਲਾ,ਪੀ ਏ ਸੁਖਦੇਵ ਸਿੰਘ ਰੋਮੀ,ਪੀ ਏ ਰਾਜੂ ਭਿੰਡਰ, ਬਲਾਕ ਪ੍ਰਧਾਨ ਐਸ ਸੀ ਵਿੰਗ ਸੁਖਦੇਵ ਸਿੰਘ,ਪੰਚ ਪਰਮਜੀਤ ਸਿੰਘ, ਗੁਰਿੰਦਰ ਸਿੰਘ ਪੱਡਾ, ਹੈਲਥ ਵਰਕਰ ਸਰਵਣ ਸਿੰਘ,ਪੰਚ ਲਵਪ੍ਰੀਤ ਸਿੰਘ ਡਾ ਸਰਬਜੀਤ ਸਿੰਘ,ਪੰਚ ਕਰਨਬੀਰ ਕੌਰ, ਨੰਬਰਦਾਰ ਦਿਲਬਾਗ ਸਿੰਘ,ਆਪ ਆਗੂ ਬਿਕਰਮ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਬਲਵਿੰਦਰ ਸਿੰਘ ਯੂ ਐਸ ਏ,ਕੇਵਲ ਸਿੰਘ ਪੱਡਾ,ਗੁਰੀ ਪੱਡਾ, ਸੁਪਰੀਨ ਪੱਡਾ,ਅਭੀ ਪੱਡਾ, ਸੁਖਦੇਵ ਸਿੰਘ ਗੁਰਮੇਜ ਸਿੰਘ,ਪਾਖਰ ਸਿੰਘ ਅਤੇ ਸਤਨਾਮ ਸਿੰਘ ਪੱਡਾ ਆਦਿ ਹਾਜ਼ਰ ਸਨ।
PUBLISHED BY LMI DAILY NEWS PUNJAB
My post content
