ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਪਿੰਡ ਮਾੜੀ ਟਾਂਡਾ ਵਿੱਖੇ ਅਖੰਡ ਪਾਠ ਦੇ ਭੋਗ ਪਾਏ ਗਏ।
ਸ਼੍ਰੀ ਹਰਗੋਬਿੰਦਪੁਰ 30 ਮਈ 2025 (ਲਵਪ੍ਰੀਤ ਸਿੰਘ): ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਨਜ਼ਦੀਕੀ ਪਿੰਡ ਮਾੜੀ ਟਾਂਡਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ। ਧਾਰਮਿਕ ਭਾਵਨਾਵਾਂ ਨਾਲ ਭਰਪੂਰ ਸਮਾਗਮ ਵਿੱਚ ਸੰਗਤਾਂ ਨੇ ਨਮਨ ਕਰਕੇ ਆਤਮਿਕ ਸ਼ਾਤੀ ਪ੍ਰਾਪਤ ਕੀਤੀ ਅਤੇ ਗੁਰੂ ਸਾਹਿਬ ਦੁਆਰਾ ਦਰਸਾਏ ਤੇਰਾ ਭਾਣਾ ਮੀਠਾ ਕਰਕੇ ਮੰਨਨ ਦੀ ਭਾਵਨਾ ਪ੍ਰਾਪਤ ਕਰਦੇ ਜਿੰਦਗੀ ਜਿਉਣ ਦਾ ਪ੍ਰਣ ਕੀਤਾ। ਜਿਸ ਦੌਰਾਨ ਪਿੰਡ ਭਰ ਦੀਆ ਸੰਗਤਾ ਵੱਲੋਂ ਗੁਰੁ ਘਰ ਵਿੱਚ ਹਾਜ਼ਰੀ ਲਗਵਾਈ । ਇਸ ਮੌਕੇ ਗੁਰੁ ਘਰ ਵਿੱਚ ਰੂਹਾਨੀ ਮਹੌਲ ਬਣਿਆ ਰਹਿਆ। ਪਿਛਲੇ ਤਿੰਨ ਦਿਨਾ ਤੋਂ ਗੁਰੁ ਘਰ ਦੇ ਗ੍ਰੰਥੀ ਸਿੰਘਾਂ ਵੱਲੋਂ ਅਖੰਡ ਪਾਠ ਦਾ ਆਰੰਭਤਾ ਕੀਤੀ ਗਈ ਸੀ ਜਿਨਾ ਦਾ ਅੱਜ ਸਫਲਤਾਪੁਰਨ ਨਾਲ ਭੋਗ ਪਾਇਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਨੂੰ ਇਹ ਉਪਦੇਸ਼ ਦਿੰਦੀ ਹੈ ਕਿ ਜ਼ਿੰਦਗੀ ਵਿੱਚ ਸੱਚ ਅਤੇ ਧਰਮ ਦੇ ਰਾਹ ਤੇ ਤੁਰਨ ਲਈ ਹੌਸਲੇ, ਸਬਰ ਅਤੇ ਦ੍ਰਿੜਤਾ ਦੀ ਲੋੜ ਹੁੰਦੀ ਹੈ। ਤਪਦੀ ਤਵੀ ਉੱਤੇ ਬੈਠ ਕੇ ਵੀ ਗੁਰੂ ਸਾਹਿਬ ਨੇ ਸੱਚ ਦਾ ਸਾਥ ਨਹੀਂ ਛੱਡਿਆ, ਉਨ੍ਹਾਂ ਦੀ ਇਹ ਬੇਮਿਸਾਲ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਰਾਹ ਤੇ ਕਈ ਵਾਰੀ ਦੁੱਖ, ਇਮਤਿਹਾਨ ਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ, ਪਰ ਅਖੀਰ ਜਿੱਤ ਸੱਚ ਦੀ ਹੀ ਹੁੰਦੀ ਹੈ। ਇਸ ਮੌਕੇ ਵਿਸ਼ੇਸ਼ ਕੀਰਤਨ ਦਰਬਾਰ, ਲੰਗਰ ਪ੍ਰਸਾਦ ਅਤੇ ਸਤਸੰਗ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡ ਦੀ ਸਾਰਿਆਂ ਸੰਗਤਾ ਵੱਲੋਂ ਵੱਧ ਚੱੜ ਕੇ ਭਾਗ ਲਿਆ। ਸਮੂਹ ਸੰਗਤਾਂ ਨੇ ਗੁਰੂ ਘਰ ਹਾਜਰੀ ਲਗਾ ਕੇ ਆਤਮਕ ਲਾਭ ਪ੍ਰਾਪਤ ਕੀਤਾ।
PUBLISHED BY LMI DAILY NEWS PUNJAB
My post content
