ਸਰਕਾਰੀ ਆਈਟੀਆਈ ਮੇਹਰਚੰਦ, ਜਲੰਧਰ 'ਚ ਐਨਸੀਸੀ ਕੈਡਟਸ ਵੱਲੋਂ ਕੀਤੀ ਗਈ ਮਾਕਡ੍ਰਿੱਲ ਦੀ ਪ੍ਰੈਕਟਿਸ
ਜਲੰਧਰ: 02 ਜੂਨ (ਰਮੇਸ਼ ਗਾਬਾ) ਭਾਰਤੀ ਫੌਜ ਵੱਲੋਂ ਸਰਹੱਦੀ ਇਲਾਕਿਆਂ 'ਚ ਸੰਭਾਵੀ ਖ਼ਤਰਿਆਂ ਤੋਂ ਨਜਿੱਠਣ ਲਈ ਚਲਾਏ ਜਾ ਰਹੇ ਓਪਰੇਸ਼ਨ ਸ਼ੀਲਡ ਤਹਿਤ ਅੱਜ ਸਰਕਾਰੀ ਆਈਟੀਆਈ ਮੇਹਰਚੰਦ, ਜਲੰਧਰ ਵਿਖੇ ਐਨਸੀਸੀ ਕੈਡਟਸ ਵੱਲੋਂ ਮਾਕਡ੍ਰਿੱਲ ਕਰਵਾਈ ਗਈ। ਇਹ ਮਾਕਡ੍ਰਿੱਲ ਡੀਜੀਐਨਸੀਸੀ, ਨਵੀਂ ਦਿੱਲੀ ਅਤੇ 2 ਪੰਜਾਬ ਬਟਾਲਿਅਨ ਐਨਸੀਸੀ, ਜਲੰਧਰ ਦੇ ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਲੈਫਟਿਨੈਂਟ ਕੁਲਦੀਪ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮਾਕਡ੍ਰਿੱਲ ਵਿੱਚ ਆਈਟੀਆਈ ਦੇ ਕੈਡਟਸ ਦੇ ਨਾਲ-ਨਾਲ ਡੀਏਵੀ ਕਾਲਜ ਅਤੇ ਡੇਵੀਏਟ ਕਾਲਜ, ਜਲੰਧਰ ਦੇ ਐਨਸੀਸੀ ਕੈਡਟਸ ਨੇ ਵੀ ਹਿੱਸਾ ਲਿਆ। ਕਾਲਜ਼ ਦੇ ਸਟੂਡੈਂਟਸ ਸਮੇਤ ਕੁੱਲ 52 ਕੈਡਟਸ ਨੂੰ ਜੰਗ ਜਾਂ ਕੋਈ ਹੋਰ ਐਮਰਜੈਂਸੀ ਸਥਿਤੀ ਦੌਰਾਨ ਜ਼ਖ਼ਮੀ ਲੋਕਾਂ ਨੂੰ ਰੈਸਕਿਊ ਕਰਕੇ ਉਨ੍ਹਾਂ ਨੂੰ ਪ੍ਰਾਥਮਿਕ ਇਲਾਜ ਦੇਣ ਦੀ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ। ਲੈਫਟਿਨੈਂਟ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਇਹ ਮਾਕਡ੍ਰਿੱਲ ਕੈਡਟਸ ਦੀ ਸਿਵਲ ਡਿਫੈਂਸ ਵਿੱਚ ਭਾਗੀਦਾਰੀ ਅਤੇ ਫੌਜ ਦੇ ਰਿਸਪਾਂਸ ਸਿਸਟਮ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਕ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਜਲੰਧਰ ਸਮੇਤ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਸਿਵਲ ਡਿਫੈਂਸ ਜ਼ਿਲ੍ਹਾ ਘੋਸ਼ਿਤ ਕੀਤਾ ਹੋਇਆ ਹੈ, ਅਤੇ ਇਹ ਮਾਕਡ੍ਰਿੱਲ ਉਸੇ ਤਹਿਤ ਕਰਵਾਈ ਗਈ। ਇਹ ਵੀ ਯਾਦ ਰਹੇ ਕਿ 7 ਮਈ ਨੂੰ ਵੀ ਭਾਰਤੀ ਫੌਜ ਵੱਲੋਂ ਓਪਰੇਸ਼ਨ ਸਿੰਦੂਰ ਦੌਰਾਨ ਓਪਰੇਸ਼ਨ ਅਭਿਆਸ ਦੇ ਤਹਿਤ ਅਜਿਹੀ ਮਾਕਡ੍ਰਿੱਲ ਕਰਵਾਈ ਗਈ ਸੀ। ਇਸ ਮਾਕਡ੍ਰਿੱਲ ਦੇ ਸਫਲ ਆਯੋਜਨ ਵਿੱਚ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਜਸਮਿੰਦਰ ਸਿੰਘ, ਲੈਫਟਿਨੈਂਟ ਜਸਵਿੰਦਰ ਢਿੱਲੋਂ, ਸੀਟੀਓ ਸੁਨੀਲ ਠਾਕੁਰ, ਨਾਇਬ ਸੁਬੇਦਾਰ ਕੁਲਦੀਪ ਸਿੰਘ, ਹਵਲਦਾਰ ਸੁਮਿਤ ਰਾਣਾ ਅਤੇ ਹੋਰ ਅਧਿਆਪਕਾਂ ਦਾ ਅਹਿਮ ਯੋਗਦਾਨ ਰਿਹਾ।.
PUBLISHED BY LMI DAILY NEWS PUNJAB
My post content
