ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਵੱਲੋਂ ਆਈ ਐਚ ਆਈ ਪੀ ਪੋਰਟਲ ਸਬੰਧੀ ਦਿਤੀ ਜਾਣਕਾਰੀ

ਹਰਚੋਵਾਲ ,5 ਜੂਨ 2025 ( ਅਨਿਲ ਸ਼ਰਮਾ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਸਮੂਹ ਮਲਟੀਪਰਪਜ਼ ਹੈਲਥ ਵਰਕਰ ਦੀ ਮੀਟਿੰਗ ਬੁਲਾਈ ਗਈ। ਜਿਸ ਵਿਚ ਜਿਲ੍ਹੇ ਪੱਧਰ ਤੋਂ ਪ੍ਰਾਪਤ ਹਿਦਾਇਤਾਂ ਅਨੁਸਾਰ ਸ਼ ਫਾਰਮ ਭਰਨ ਅਤੇ ਕੋਵਿਡ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਫੀਲਡ ਪੱਧਰ ਤੇ ਮੌਜੂਦ ਇੰਫਰਾਸਟਰਕਚਰ ਸਬੰਧੀ ਜਾਣਕਾਰੀ ਇਕੱਠੀ ਕੀਤੀ ਗਈ। ਜਿਸ ਸਬੰਧੀ ਆਈ ਐਚ ਆਈ ਪੀ ਪੋਰਟਲ ਤੇ ਜਾਣਕਾਰੀ ਆਨਲਾਇਨ ਕੀਤੀ ਗਈ। ਨਾਲ ਹੀ ਸਾਰਿਆਂ ਨੂੰ ਡੇਂਗੂ ਸਬੰਧੀ ਜਾਗਰੂਕ ਗਤੀਵਿਧੀਆਂ ਤੇਜ ਕਰਨ ਲਈ ਕਿਹਾ ਗਿਆ। ਮਈਗ੍ਰੇਟਰੀ ਆਬਾਦੀ ਦਾ ਫੀਵਰ ਸਰਵੇ ਕਰਨ ਦੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਸਰਬਜੀਤ ਸਿੰਘ , ਪਰਜੀਤ ਸਿੰਘ, ਸੁੱਚਾ ਸਿੰਘ ਕੁਲਦੀਪ ਸਿੰਘ ਗੁਰਵੰਤ ਸਿੰਘ ਕੁਲਦੀਪ ਕੁਮਾਰ ਗੁਰਵੰਤ ਸਿੰਘ ਮਨਪ੍ਰੀਤ ਸਿੰਘ ਬਲਜੀਤ ਸਿੰਘ ਰੁਪਿੰਦਰ ਸਿੰਘ ਅਮਰਜੀਤ ਸਿੰਘ ਹਰਜਿੰਦਰ ਸਿੰਘ ਆਦਿ ਮੌਜੂਦ ਰਹੇ।

PUBLISHED BY LMI DAILY NEWS PUNJAB

Anil Sharma

6/5/20251 min read

worm's-eye view photography of concrete building
worm's-eye view photography of concrete building

My post content