ਮੈਡੀਕਲ ਪ੍ਰੈਕਟੀਸ਼ਨਰ ਅਸ਼ੋਸੀਏਸ਼ਨ ਰਜਿ ਪੰਜਾਬ ਦੀ 29ਵੀਂ ਵਰੇਗੰਡ ਮੌਕੇ ਕੀਤੀ ਗਈ ਵਿਸ਼ੇਸ਼ ਮੀਟਿੰਗ

ਮੈਡੀਕਲ ਪ੍ਰੈਕਟੀਸ਼ਨਰ ਅਸ਼ੋਸੀਏਸ਼ਨ ਰਜਿ ਪੰਜਾਬ ਦੀ 29ਵੀਂ ਵਰੇਗੰਡ ਮੌਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿੱਚ ਜਿਲਾ ਗੁਰਦਾਸਪੁਰ ਦੇ ਜੁਝਾਰੂ ਅਤੇ ਸੂਝਵਾਨ ਆਗੂ ਡਾਕਟਰ ਅਵਤਾਰ ਸਿੰਘ ਕਿਲਾ ਲਾਲ ਸਿੰਘ ਨੂੰ ਸਟੇਟ ਕਮੇਟੀ ਦੀ ਕੋਰ ਕਮੇਟੀਅ ਦੀ ਚੋਣ ਵਿੱਚ ਵਿਸ਼ੇਸ਼ ਨੁਮਾਇੰਦਗੀ ਦੇਣ ਨਾਲ ਜਿਲਾ ਗੁਰਦਾਸਪੁਰ ਦੇ ਸਮੂਹ ਡਾਕਟਰਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ।ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਗੁਰਦਾਸਪੁਰ ਦੇ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਡਾਕਟਰ ਅਵਤਾਰ ਸਿੰਘ ਦੇ ਕੋਰ ਕਮੇਟੀ ਦੇ ਵਿੱਚ ਚੁਣੇ ਜਾਣਾ ਉਹਨਾਂ ਦੀ ਅਣਥੱਕ ਮਿਹਨਤ ਅਤੇ ਜਥੇਬੰਦੀ ਪ੍ਰਤੀ ਜਜ਼ਬੇ ਕਾਰਨ ਉਹਨਾਂ ਨੂੰ ਇਹ ਮਾਨ ਪ੍ਰਾਪਤ ਹੋਇਆ ਹੈ ਇਸ ਨਾਲ ਜਿਲਾ ਗੁਰਦਾਸਪੁਰ ਦੀ ਜਥੇਬੰਦੀ ਬਹੁਤ ਮਾਨ ਮਹਿਸੂਸ ਕਰ ਰਹੀ ਹੈ। ਇਸ ਚੋਣ ਮੌਕੇ ਉਹਨਾਂ ਨਾਲ ਹਾਜ਼ਰ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਜਿਲਾ ਡਾਕਟਰ ਪਿਆਰਾ ਸਿੰਘ ਹੰਬੋਵਾਲ ਅਤੇ ਸੂਬਾ ਕਮੇਟੀ ਮੈਂਬਰ ਡਾਕਟਰ ਸਤਨਾਮ ਸਿੰਘ ਕੰਡੀਲਾ ਨੇ ਇਸ ਮੌਕੇ ਤੇ ਡਾਕਟਰ ਅਵਤਾਰ ਸਿੰਘ ਨੂੰ ਕੋਰ ਕਮੇਟੀ ਵਿੱਚ ਚੁਣੇ ਜਾਣ ਤੇ ਖੁਸ਼ੀ ਦਾ ਇਜਹਾਰ ਕੀਤਾ । ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਮੁੱਖ ਆਗੂਆਂ ਵੱਲੋਂ ਜਿਨਾਂ ਵਿੱਚ ਜਿਲਾ ਚੇਅਰਮੈਨ ਡਾਕਟਰ ਗਰਨੇਕ ਸਿੰਘ ਹਰਚੋਵਾਲ ,ਜਿਲਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਕਾਲਵਾਂ, ਸੀਨੀਅਰ ਮੀਤ ਪ੍ਰਧਾਨ ਡਾਕਟਰ ਸੰਤੋਖ ਰਾਜ ਦੀਨਾ ਨਗਰ, ਮੀਤ ਪ੍ਰਧਾਨ ਡਾਕਟਰ ਸੰਤੋਖ ਰਾਜ, ਮੁੱਖ ਸਲਾਹਕਾਰ ਡਾਕਟਰ ਸਤਪਾਲ ਡੱਡਵਾਂ , ਬਲਾਕ ਧਾਰੀਵਾਲ ਦੇ ਜਨਰਲ ਸਕੱਤਰ ਡਾਕਟਰ ਜਗਜੀਵਨ ਭੂੰਬਲੀ, ਬਲਾਕ ਦੀਨਾ ਨਗਰ ਦੇ ਪ੍ਰਧਾਨ ਡਾਕਟਰ ਸ਼ਾਮਲਾਲ, ਬਲਾਕ ਧੰਦੋਈ ਦੇ ਪ੍ਰਧਾਨ ਡਾਕਟਰ ਕੁਲਦੀਪ ਸਿੰਘ, ਬਲਾਕ ਕਲਾ ਨੌਰ ਦੇ ਪ੍ਰਧਾਨ ਡਾਕਟਰ ਅਜੀਜ ਮਸੀਹ, ਮੁੱਖ ਬੁਲਾਰਾ ਡਾਕਟਰ ਭੁਪਿੰਦਰ ਸਿੰਘ ਦਰਗਾਬਾਦ, ਅਤੇ ਬਲਾਕਾਂ ਦੇ ਸਮੂਹ ਅਹੁਦੇਦਾਰਾਂ ਵੱਲੋਂ ਡਾਕਟਰ ਅਵਤਾਰ ਸਿੰਘ ਦੇ ਕੋਰ ਕਮੇਟੀ ਵਿੱਚ ਚੁਣੇ ਜਾਣ ਤੇ ਲੱਖ ਲੱਖ ਵਧਾਈਆ ਦਿੱਤੀਆਂ ਅਤੇ ਖੁਸ਼ੀ ਦਾ ਇਜਹਾਰ ਕੀਤਾ।

PUBLISHED BY LMI DAILY NEWS PUNJAB

Anil Sharma

6/8/20251 min read

white concrete building
white concrete building

My post content