ਡਿਪਟੀ ਕਮਿਸ਼ਨਰ ਵੱਲੋਂ 16 ਸਾਲਾ ਅਯਾਨ ਮਿੱਤਲ ਦੀ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਪ੍ਰਤੀ ਹਮਦਰਦੀ ਭਰੇ ਯਤਨਾਂ ਲਈ ਸ਼ਲਾਘਾ ਕਿਹਾ, ਜਲੰਧਰ ਦੇ ਨੌਜਵਾਨ ਦੀ ਪਹਿਲ 'ਖਰੋਮਾ' ਨਿਊਰੋਡਾਇਵਰਸ ਬੱਚਿਆਂ ਲਈ ਉਮੀਦ ਲੈ ਕੇ ਆਈ

ਜਲੰਧਰ, 15 ਜੂਨ 2025 :(ਰਮੇਸ਼ ਗਾਬਾ) ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੇ ਵਸਨੀਕ ਅਤੇ ਦੂਨ ਸਕੂਲ ਦੇ 16 ਸਾਲਾ ਵਿਦਿਆਰਥੀ ਅਯਾਨ ਮਿੱਤਲ ਦੀ ਉਸਦੀ ਮਿਸਾਲੀ ਪਹਿਲਕਦਮੀ 'ਖਰੋਮਾ', ਜੋ ਕਿ ਨਿਊਰੋਡਾਇਵਰਸ ਲੋੜਾਂ ਵਾਲੇ ਬੱਚਿਆਂ ਦੇ ਜੀਵਨ ਨੂੰ ਬਦਲ ਰਹੀ ਹੈ, ਲਈ ਭਰਪੂਰ ਪ੍ਰਸ਼ੰਸਾ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਖਰੋਮਾ' ਰਾਹੀਂ ਅਯਾਨ ਵੱਲੋਂ ਆਟਿਜ਼ਮ ਵਾਲੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤੀਆਂ ਨੂੰ ਸਕੂਲ ਨੋਟਬੁੱਕਸ 'ਤੇ ਪ੍ਰਦਰਸ਼ਿਤ ਕਰਨ ਲਈ ਸੋਚ ਆਟਿਜ਼ਮ ਸੁਸਾਇਟੀ ਆਫ਼ ਪੰਜਾਬ ਨਾਲ ਰਚਨਾਤਮਕ ਤੌਰ 'ਤੇ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਕਰੀ ਤੋਂ ਪ੍ਰਾਪਤ ਸਾਰੀ ਆਮਦਨ ਸਿੱਧੇ ਤੌਰ 'ਤੇ ਸਮਾਜ ਦੇ ਨਿਊਰੋਡਾਇਵਰਸ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਅਤੇ ਸਹਾਇਤਾ ਕਰਨ ਦੇ ਸੁਸਾਇਟੀ ਦੇ ਮਿਸ਼ਨ ਦੀ ਪੂਰਤੀ ਲਈ ਵਰਤੀ ਜਾਂਦੀ ਹੈ। ਇਸ ਪਹਿਲ ਨੂੰ ਰਚਨਾਤਮਕਤਾ ਅਤੇ ਹਮਦਰਦੀ ਦਾ ਇੱਕ ਵਿਲੱਖਣ ਸੁਮੇਲ ਦੱਸਦਿਆਂ ਡਾ. ਅਗਰਵਾਲ ਨੇ ਅਯਾਨ ਦੇ ਕੈਂਬਰਿਜ ਸਕੂਲ, ਜਲੰਧਰ ਵਰਗੀਆਂ ਸੰਸਥਾਵਾਂ ਨਾਲ ਸਫ਼ਲ ਸਹਿਯੋਗ 'ਤੇ ਚਾਨਣਾ ਪਾਇਆ, ਜਿੱਥੇ ਹੁਣ ਨੋਟਬੁੱਕਸ ਵਿੱਚ ਸਪੈਸ਼ਲ ਐਜੂਕੇਸ਼ਨ ਨੀਡਜ਼ (ਐਸਈਐਨ) ਵਿੰਗ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਸ਼ਾਮਲ ਹਨ ਅਤੇ ਮਾਸਟਰਜ਼ ਯੂਨੀਅਨ ਕਾਲਜ, ਜਿੱਥੇ ਇਸ ਨੇਕ ਕਾਰਜ ਲਈ ਫੰਡ ਇਕੱਤਰ ਕਰਨ ਲਈ ਵਿਸ਼ੇਸ਼ ਤੌਰ ’ਤੇ ਰਜਿਸਟਰ ਡਿਜ਼ਾਈਨ ਕੀਤੇ ਗਏ ਹਨ। ਅਯਾਨ ਵੱਲੋਂ ਸਕੂਲ ਸਮਾਗਮਾਂ ਅਤੇ ਪ੍ਰਦਰਸ਼ਨੀਆਂ, ਜਿਵੇਂ ਦੂਨ ਸਕੂਲ ਫਾਊਂਡਰਜ਼ ਡੇ ਨੂੰ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਇਨ੍ਹਾਂ ਨੋਟਬੁੱਕਸ ਨੂੰ ਖ਼ਰੀਦ ਕੇ ਇਸ ਨੇਕ ਕਾਰਜ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਨ ਦਾ ਜ਼ਰੀਆ ਬਣਾਇਆ ਗਿਆ। ਡਿਪਟੀ ਕਮਿਸ਼ਨਰ ਨੇ ਅਯਾਨ ਦੀ ਸੰਵੇਦਨਸ਼ੀਲਤਾ ਅਤੇ ਵਿਚਾਰਸ਼ੀਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿਰਫ਼ ਫੰਡ ਹੀ ਇਕੱਠਾ ਨਹੀਂ ਕਰ ਰਿਹਾ, ਸਗੋਂ ਰੋਜ਼ਾਨਾ ਜੀਵਨ ਵਿੱਚ ਪ੍ਰਤੀਨਿਧਤਾ ਅਤੇ ਸਮਾਵੇਸ਼ ਦਾ ਨਿਰਮਾਣ ਕਰ ਰਿਹਾ ਹੈ। ਡਾ. ਅਗਰਵਾਲ ਨੇ ਅੱਗੇ ਕਿਹਾ ਕਿ ਅਯਾਨ ਇੱਕ ਸੱਚਾ ਰੋਲ ਮਾਡਲ ਹੈ ਅਤੇ ਸਾਨੂੰ ਸਮਾਜ ਸੇਵਾ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਲਈ ਉਸਨੂੰ ਸਨਮਾਨਿਤ ਕਰਨ ’ਤੇ ਮਾਣ ਮਹਿਸੂਸ ਹੋ ਰਿਹਾ ਹੈ।

PUBLISHED BY LMI DAILY NEWS PUNJAB

Ramesh Gaba

6/15/20251 min read

a man riding a skateboard down the side of a ramp
a man riding a skateboard down the side of a ramp

My post content