ਕਮਿਸ਼ਨਰੇਟ ਪੁਲਿਸ ਵੱਲੋਂ 46 ਨਾਕਿਆਂ ਅਤੇ 23 ਪੁਲਿਸ ਗਸ਼ਤ ਟੀਮਾਂ ਨਾਲ ਰਾਤ ਸਮੇਂ ਕੀਤੀ ਜਾ ਰਹੀ ਸ਼ਹਿਰ ਦੀ ਸੁਰੱਖਿਆ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਕਿਹਾ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਤ ਦੀ ਚੌਕਸੀ ਵਧਾਈ

ਜਲੰਧਰ, 15 ਜੂਨ 2025 (ਰਮੇਸ਼ ਗਾਬਾ): ਰਾਤ ਸਮੇਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 46 ਨਾਕਿਆਂ ਅਤੇ 23 ਸਰਗਰਮ ਪੁਲਿਸ ਪੈਟਰੋਲਿੰਗ ਟੀਮਾਂ ਰਾਹੀਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਸ਼ਹਿਰ ਵਾਸੀ ਰਾਤ ਨੂੰ ਸੌਂ ਰਹੇ ਹੁੰਦੇ ਹਨ ਤਾਂ ਕਮਿਸ਼ਨਰੇਟ ਪੁਲਿਸ ਚੌਕਸ ਰਹਿੰਦੇ ਹੋਏ ਇਹ ਯਕੀਨੀ ਬਣਾਉਂਦੀ ਹੈ ਕਿ ਹਨੇਰੇ ਹਨੇਰੇ ਦੀ ਆੜ ਵਿੱਚ ਕੋਈ ਵੀ ਜਗ੍ਹਾ ਬਿਨਾਂ ਚੈਕਿੰਗ ਤੋਂ ਨਾ ਰਹੇ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਰਾਤ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 46 ਰੋਟੇਟਿੰਗ ਨਾਕੇ ਸਥਾਪਤ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਇਹ ਨਾਕੇ ਸਖ਼ਤ ਨਿਗਰਾਨੀ ਰੱਖਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ, ਖਾਸ ਕਰ ਅੱਧੀ ਰਾਤ ਅਤੇ ਸਵੇਰ ਦੇ ਪਹਿਲੇ ਘੰਟਿਆਂ ਦੌਰਾਨ ਨਸ਼ਾ ਸਮੱਗਲਰਾਂ ਦੀਆਂ ਗਤੀਵਧੀਆਂ ਨੂੰ ਰੋਕਣ ਲਈ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਨਾਕਿਆਂ ਤੋਂ ਇਲਾਵਾ 23 ਪੈਟਰੋਲਿੰਗ ਵਾਹਨ, ਜਿਨ੍ਹਾਂ ਵਿੱਚ ਜੈਬਰਾ ਕਾਰਾਂ ਅਤੇ ਮੋਟਰਸਾਈਕਲ ਸ਼ਾਮਿਲ ਹਨ, ਕਿਸੇ ਵੀ ਹੰਗਾਮੀ ਹਲਾਤ ਨਾਲ ਨਜਿੱਠਣ ਲਈ ਲਗਾਤਾਰ ਦੌਰੇ ’ਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ 60 ਤੋਂ ਵੱਧ ਨਾਨ ਗਜ਼ਟਿਡ ਅਫ਼ਸਰ (ਐਨ.ਜੀ.ਓਜ਼) ਦੇ ਨਾਲ ਗਜ਼ਟਿਡ ਅਫ਼ਸਰਾਂ ਅਤੇ ਐਸ.ਐਚ.ਓਜ਼ ਨੂੰ ਪੂਰੀ ਰਾਤ ਨਿਗਰਾਨੀ ਓਪਰੇਸ਼ਨ ਦੀ ਨਜ਼ਰਸਾਨੀ ਤਾਇਨਾਤ ਕੀਤਾ ਗਿਆ ਹੈ। ਜਲੰਧਰ ਕਮਿਸ਼ਨਰੇਟ ਦੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਪੁਲਿਸ ਕਮਿਸ਼ਨਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਨਿਭਾਈ ਜਾ ਰਹੀ ਡਿਊਟੀ ਗੈਰ ਸਮਾਜਿਕ ਤੱਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ’ਤੇ ਲਗਾਮ ਲਗਾਉਂਦੀ ਹੈ, ਉਥੇ ਹੀ ਕਿਸੇ ਵੀ ਘਟਨਾ ਦੌਰਾਨ ਪਹੁੰਚਣ ਦੇ ਸਮੇਂ ਨੂੰ ਵੀ ਘੱਟ ਕਰਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ 24 ਘੰਟੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ----------------

PUBLISHED BY LMI DAILY NEWS PUNJAB

Ramesh Gaba

6/15/20251 min read

black blue and yellow textile
black blue and yellow textile

My post content