ਲੋਹੀਆਂ ਪੁਲਿਸ ਵੱਲੋਂ ਫਿਰੋਤੀ ਮੰਗਣ ਅਤੇ ਗੋਲੀਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ — 8 ਗਿਰਫਤਾਰ, ਇਕ ਮੁਕਾਬਲੇ ਦੌਰਾਨ ਜ਼ਖਮੀ

ਜਲੰਧਰ, 24 ਜੂਨ (ਰਮੇਸ਼ ਗਾਬਾ): ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਫਿਰੋਤੀ ਮੰਗਣ, ਗੋਲੀਆਂ ਚਲਾਉਣ ਅਤੇ ਬਦਮਾਸ਼ੀ ਫੈਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਵੱਲੋ 08 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਕ ਮੁਕਾਬਲੇ ਦੌਰਾਨ ਇੱਕ ਦੋਸ਼ੀ ਨੂੰ ਜ਼ਖਮੀ ਹਾਲਤ 'ਚ ਕਾਬੂ ਕਰ ਲਿਆ ਹੈ। ਗਿਰੋਹ ਕੋਲੋਂ ਨਾਜਾਇਜ਼ ਪਿਸਟਲ, ਮੋਟਰਸਾਈਕਲ ਅਤੇ ਮੋਬਾਇਲ ਵੀ ਬਰਾਮਦ ਹੋਏ ਹਨ। ਪੁਲਿਸ ਨੇ 5 ਵੱਖ-ਵੱਖ ਮੁਕੱਦਮੇ ਵੀ ਟਰੇਸ ਕੀਤੇ ਹਨ। ਸ਼੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ DGP ਦੇ ਨਿਰਦੇਸ਼ਾਂ ਅਨੁਸਾਰ ਚਲ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਮਦਦ ਨਾਲ ਫਿਰੋਤੀ ਮੰਗਣ ਵਾਲੇ ਗਿਰੋਹ ਨੂੰ ਬੇਨਕਾਬ ਕੀਤਾ ਗਿਆ। ਇਸ ਕਾਰਵਾਈ ਦੀ ਅਗਵਾਈ ਉਪ ਪੁਲਿਸ ਕਪਤਾਨ ਉਕਾਂਰ ਸਿੰਘ ਬਰਾੜ, SI ਲਾਭ ਸਿੰਘ (SHO ਲੋਹੀਆਂ), ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ (SHO ਸ਼ਾਹਕੋਟ) ਅਤੇ CIA ਟੀਮ ਨੇ ਕੀਤੀ। ਵਿਦੇਸ਼ ਤੋਂ ਸੰਜੋਈ ਗੈਂਗ, ਨਾਂਮਵਾਰ ਗੈਂਗਸਟਰਾਂ ਦੇ ਨਾਂ ਲੈ ਕੇ ਫਿਰੋਤੀ ਮੰਗੀ ਜਾਂਦੀ ਸੀ। ਇਹ ਗਿਰੋਹ ਅਮਰੀਕਾ ਅਤੇ ਇੰਗਲੈਂਡ ਤੋਂ ਕੰਟਰੋਲ ਕੀਤਾ ਜਾਂਦਾ ਸੀ, ਜੋ ਕਿ ਪੰਜਾਬ 'ਚ ਵਪਾਰੀ ਵਰਗ ਨੂੰ ਡਰਾ ਕੇ ਫਿਰੋਤੀ ਮੰਗਦਾ ਸੀ। ਸੋਸ਼ਲ ਮੀਡੀਆ ਰਾਹੀਂ ਪੈਸੇ ਦਾ ਲਾਲਚ ਦੇ ਕੇ ਇਨ੍ਹਾਂ ਦੇ ਸਥਾਨਕ ਸਾਥੀ ਰੈਕੀ ਕਰਦੇ ਅਤੇ ਮੋਬਾਇਲ ਫੋਨ ਰਾਹੀਂ ਧਮਕੀਆਂ ਦਿੰਦੇ ਸਨ। 23 ਮਈ 2025 ਨੂੰ ਰਾਤ 8 ਵਜੇ ਲੋਹੀਆਂ ਥਾਣੇ ਦੇ ਪਸਾਂਦ ਦਾ ਹਵਾਲਾ ਦੇ ਕੇ ਗੋਲੀਬਾਰੀ ਹੋਈ। ਇਸ ਮਾਮਲੇ ਵਿਚ SI ਲਾਭ ਸਿੰਘ ਦੀ ਅਗਵਾਈ 'ਚ ਅਨਮੋਲਪ੍ਰੀਤ ਸਿੰਘ ਉਰਫ ਮੇਲਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਦੌਰਾਨ ਹੋਰ 6 ਗਿਰੋਹ ਮੈਂਬਰਾਂ ਦੀ ਗ੍ਰਿਫਤਾਰੀ ਹੋਈ, ਜਿਨ੍ਹਾਂ ਕੋਲੋਂ ਨਾਜਾਇਜ਼ ਹਥਿਆਰ, ਮੋਟਰਸਾਈਕਲ ਅਤੇ ਮੋਬਾਇਲ ਬਰਾਮਦ ਹੋਏ। 19 ਜੂਨ ਨੂੰ ਦੋਸ਼ੀ ਮਨਪ੍ਰੀਤ ਨੂੰ ਹਮਰਾਹ ਲੈ ਕੇ ਵਾਪਰਦੇ ਮੁਕਾਬਲੇ ਵਿੱਚ ਦੋਸ਼ੀ ਨਵਦੀਪ ਸਿੰਘ ਉਰਫ ਸੇਨਾ ਅਤੇ ਉਸਦਾ ਸਾਥੀ ਗੁਰਸੇਵਕ ਸਿੰਘ ਪੁਲਿਸ ਨਾਲ ਭਿੜ ਗਏ। SI ਲਾਭ ਸਿੰਘ ਉਤੇ ਸਿੱਧੀ ਗੋਲੀ ਚਲਾਈ ਗਈ, ਜਿਨ੍ਹਾਂ ਨੇ ਜਵਾਬੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ। ਗੁਰਸੇਵਕ ਸਿੰਘ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸਨੂੰ ਮੌਕੇ 'ਤੇ ਹੀ ਇਲਾਜ ਲਈ ਭੇਜਿਆ ਗਿਆ। ਪੁਲਿਸ ਨੇ ਮੌਕੇ 'ਤੇ ਹੋਰ ਤਿੰਨ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ। ਇਸ ਗਿਰੋਹ ਵੱਲੋਂ 50-50 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਸੀ। ਉਨ੍ਹਾਂ ਖ਼ਿਲਾਫ਼ ਦਰਜ 5 ਵੱਡੇ ਮਾਮਲਿਆਂ ਨੂੰ ਸਫਲਤਾਪੂਰਵਕ ਟਰੇਸ ਕਰ ਲਿਆ ਗਿਆ ਹੈ।.

PUBLISHED BY LMI DAILY NEWS PUNJAB

Ramesh Gaba

6/24/20251 min read

a man riding a skateboard down the side of a ramp
a man riding a skateboard down the side of a ramp

My post content