ਲੋਹੀਆਂ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋ ਦੋਸ਼ੀ ਗ੍ਰਿਫਤਾਰ, 100 ਗ੍ਰਾਮ ਹੈਰੋਇਨ, ਡਰੱਗ ਮਨੀ, ਮੋਬਾਇਲ ਤੇ ਮੋਟਰਸਾਇਕਲ ਬਰਾਮਦ

ਜਲੰਧਰ ਦਿਹਾਤੀ, 27 ਜੂਨ: (ਰਮੇਸ਼ ਗਾਬਾ) ਥਾਣਾ ਲੋਹੀਆਂ ਦੀ ਪੁਲਿਸ ਨੇ "ਯੁੱਧ ਨਸ਼ਿਆਂ ਵਿਰੁੱਧ" ਚਲਾਈ ਵਿਸ਼ੇਸ਼ ਮੁਹਿੰਮ ਹੇਠ ਵੱਡੀ ਸਫਲਤਾ ਹਾਸਲ ਕਰਦਿਆਂ 100 ਗ੍ਰਾਮ ਹੈਰੋਇਨ, 15,400 ਰੁਪਏ ਡਰੱਗ ਮਨੀ, ਦੋ ਮੋਬਾਇਲ ਫੋਨ ਅਤੇ ਇੱਕ ਮੋਟਰਸਾਇਕਲ ਸਣੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ (ਪੀ.ਪੀ.ਐਸ) ਅਤੇ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਸ਼੍ਰੀ ਸਰਬਜੀਤ ਰਾਏ (ਪੀ.ਪੀ.ਐਸ) ਦੇ ਨਿਰਦੇਸ਼ਾਂ ਅਨੁਸਾਰ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਸ਼੍ਰੀ ਉਕਾਰ ਸਿੰਘ ਬਰਾੜ (ਪੀ.ਪੀ.ਐਸ) ਦੀ ਅਗਵਾਈ ਵਿੱਚ ਸਬ ਇੰਸਪੈਕਟਰ ਲਾਭ ਸਿੰਘ, ਮੁਖ ਅਫਸਰ ਥਾਣਾ ਲੋਹੀਆਂ ਅਤੇ ASI ਬਲਵੀਰ ਚੰਦ ਦੀ ਅਗਵਾਈ ਹੇਠ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਬਰਾੜ ਨੇ ਦੱਸਿਆ ਕਿ ਪੁਲਿਸ ਪਾਰਟੀ ਰੇਲਵੇ ਫਾਟਕ ਮੇਨ ਬਾਜ਼ਾਰ ਲੋਹੀਆਂ ਤੋਂ ਧਰਮ ਕੰਡੇ ਵੱਲ ਗਸ਼ਤ 'ਤੇ ਸੀ, ਜਦੋਂ ਦੋ ਨੌਜਵਾਨ ਮੋਟਰਸਾਇਕਲ 'ਤੇ ਆਉਂਦੇ ਨਜ਼ਰ ਆਏ। ਪੁਲਿਸ ਦੀ ਗੱਡੀ ਦੀ ਲਾਈਟ ਵੇਖ ਕੇ ਉਹ ਵਾਪਸ ਮੁੜਨ ਲੱਗੇ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ। ਦੋਸ਼ੀ ਮਨਜੀਤ ਸਿੰਘ ਉਰਫ ਮੀਤਾ ਕੋਲੋਂ 12,400 ਰੁਪਏ ਡਰੱਗ ਮਨੀ ਅਤੇ OPPO ਮੋਬਾਇਲ ਫੋਨ, ਜਦਕਿ ਦੋਸ਼ੀ ਅਜਾਦ ਸਿੰਘ ਉਰਫ ਸੰਨੀ ਕੋਲੋਂ 3,000 ਰੁਪਏ ਡਰੱਗ ਮਨੀ, VIVO ਮੋਬਾਇਲ ਅਤੇ ਮੋਟਰਸਾਇਕਲ PB47-F-9131 ਦੀ ਤਲਾਸ਼ੀ ਦੌਰਾਨ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸੰਬੰਧੀ ਥਾਣਾ ਲੋਹੀਆਂ ਵਿੱਚ NDPS ਐਕਟ ਦੀ ਧਾਰਾਵਾਂ 21B, 61, 85 ਅਧੀਨ ਮਾਮਲਾ ਨੰਬਰ 84 ਮਿਤੀ 27.06.2025 ਨੂੰ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਸਮਾਜ 'ਚੋਂ ਨਸ਼ਿਆਂ ਦੀ ਜੜ੍ਹ ਉਖਾੜਣ ਲਈ ਲਗਾਤਾਰ ਮੁਹਿੰਮ ਜਾਰੀ ਹੈ। ਇਸਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਵੱਲ ਮੋਟਿਵੇਟ ਕੀਤਾ ਜਾ ਰਿਹਾ ਹੈ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਜਾਰੀ ਹੈ।

PUBLISHED BY LMI DAILY NEWS PUNJAB

Ramesh Gaba

6/28/20251 min read

worm's-eye view photography of concrete building
worm's-eye view photography of concrete building

My post content