ਨਜ਼ਦੀਕੀ ਪਿੰਡ ਮਾੜੀ ਬੁੱਚੀਆਂ ਦੀ ਲੜਕੀ ਭੁਪਿੰਦਰ ਕੌਰ ਭੇਤਭਰੇ ਹਲਾਤਾਂ ਵਿੱਚ ਹੋਈ ਗ਼ੈਬ ,,,
ਮਾੜੀ ਬੁੱਚਿਆਂ 12 ਜੁਲਾਈ 2025 (ਜਸਪਾਲ ਚੰਦਨ) :ਨਜ਼ਦੀਕੀ ਪਿੰਡ ਮਾੜੀ ਬੁੱਚੀਆਂ ਦੀ ਲੜਕੀ ਭੁਪਿੰਦਰ ਕੌਰ ਭੇਤਭਰੇ ਹਲਾਤਾਂ ਵਿੱਚ ਹੋਈ ਗ਼ੈਬ ,,,, ਭੁਪਿੰਦਰ ਕੌਰ ਦੀ ਮਾਤਾ ਕੁਲਵਿੰਦਰ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਬੇਟੀ ਭੁਪਿੰਦਰ ਕੌਰ 30/6/2025 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਬੈਂਕ ਪੈਸੇ ਕਢਵਾਉਣ ਲਈ ਗਈ ਸੀ ਉਥੋਂ ਹੀ ਗਾਇਬ ਹੋ ਗਈ ਹੈ ਸਾਨੂੰ ਸ਼ੱਕ ਹੈ ਕਿ ਸਾਡੀ ਲੜਕੀ ਕਿਡਨੈਪ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਮੇਰੀ ਲੜਕੀ ਦੀ ਪਹਿਲਾਂ ਸ਼ਾਦੀ ਹੋਈ ਸੀ ਕਿਸੇ ਵਜ੍ਹਾ ਨਾਲ ਤਲਾਕ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਸਾਨੂੰ ਲਗਾਤਾਰ ਧਮਕੀ ਭਰੀਆਂ ਫੋਨ ਕਾਲਾਂ ਆਉਂਦੀਆਂ ਰਹੀਆਂ ਜਿਸ ਸਬੰਧੀ ਸਮੇ ਸਮੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਲਿਖਤੀ ਸਕਾਇਤ ਦਰਜ਼ ਕਰਾਉਂਦੇ ਰਹੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਲੜਕੀ ਗੁੰਮ ਹੋਣ ਤੇ ਵੀ ਲਿਖਤੀ ਸਕਾਇਤ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਦਰਜ ਕਰਵਾਈ ਹੈ ਡੀ ਐਸ ਪੀ,ਐਸ ਐਸ ਪੀ ਬਟਾਲਾ,ਡੀ ਜੀ ਪੀ ਸਾਹਿਬ, ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲਿਖਤੀ ਸਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ ਕਿ ਮੇਰੀ ਬੇਟੀ ਦੀ ਜਲਦੀ ਭਾਲ਼ ਕੀਤੀ ਜਾਵੇ,,,, ਕੀ ਕਹਿਣਾ ਐਸ ਐਚ ਓ ਹਰਜਿੰਦਰ ਸਿੰਘ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ,,, ਜਦੋਂ ਲੜਕੀ ਗ਼ੈਬ ਹੋਣ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਸ ਦਿਨ ਦੇ ਸੀ ਸੀ ਟੀਵੀ ਫੁਟਿਜ ਚੈਕ ਕੀਤੇ ਹਨ ਜਿਸ ਵਿੱਚ ਲੜਕੀ ਭੁਪਿੰਦਰ ਕੌਰ ਸ਼ਹਿਰ ਦੇ ਇੱਕ ਮੈਡੀਕਲ ਸਟੋਰ ਅਗੇ ਸਕੂਟਰੀ ਖੜ੍ਹੀ ਕਰਕੇ ਕਿਸੇ ਨਾਲ਼ ਆਪ ਗਈ ਕਿਸੇ ਵੀ ਤਰ੍ਹਾਂ ਕਿਡਨੈਪਿੰਗ ਦੀ ਗੱਲ ਸਾਹਮਣੇ ਨਹੀਂ ਆਈ ਅੱਗੇ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਲੜਕੀ ਨੇ ਹਾਈਕੋਰਟ ਵਿੱਚ ਰਿਟ ਦਾਇਰ ਕੀਤੀ ਹੈ ਜਿਸ ਵਿਚ ਆਪਣੀ ਮਾਤਾ ਕੁਲਵਿੰਦਰ ਕੌਰ ਅਤੇ ਰਿਸ਼ਤੇਦਾਰਾਂ ਕੋਲੋ ਜਾਨ ਦਾ ਖਤਰਾ ਦਸਿਆ ਹੈ ਅਤੇ ਮੁਕੇਰੀਆਂ ਥਾਣੇ ਵਿੱਚ ਰਿਟ ਦੀ ਕਾਪੀ ਦੇ ਕੇ ਬਿਆਨ ਵੀ ਦਰਜ ਕਰਵਾਏ ਹਨ ਪਰ ਫੇਰ ਵੀ ਲੜਕੀ ਦਾ ਫੋਨ ਟ੍ਰੇਸ ਕਰਕੇ ਪਤਾ ਲਗਾਇਆ ਜਾਵੇਗਾ ਕਿ ਲੜਕੀ ਕਿਸ ਜਗ੍ਹਾ ਤੇ ਹੈ. LMI Tv Punjab ਇਸ ਖਬਰ ਦੀ ਪੁਸ਼ਟੀ ਨਹੀ ਕਰਦਾ ਹੈ ਇਹ ਖਬਰ ਪਰਿਵਾਰ ਮੈਂਬਰਾ ਅਤੇ ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਆਧਾਰਿਤ ਹੈ।
PUBLISHED BY LMI DAILY NEWS PUNJAB
My post content
