*ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਗੋਲੀ ਚਲਾਉਣ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਪਿਸਟਲ ਸਮੇਤ ਗ੍ਰਿਫਤਾਰ ਕੀਤਾ*

_*ਜਲੰਧਰ 24 ਜੁਲਾਈ 2025:(ਰਮੇਸ਼ ਗਾਬਾ) ਇੱਕ ਸ਼ਲਾਘਾਯੋਗ ਕਾਰਵਾਈ ਵਿੱਚ ਸੀ.ਆਈ.ਏ ਸਟਾਫ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋ, ਕਮਿਸ਼ਨਰ ਆਫ ਪੁਲਿਸ ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਮਿਤੀ 01.07.2025 ਦੀ ਸ਼ਾਮ ਨੂੰ ਜਿੰਮ ਆਫ ਗਰਿੱਡ ਨੇੜੇ ਨੋ ਐਗਜਿਟ ਰੋਡ ਮਾਡਲ ਟਾਊਨ ਜਲੰਧਰ, ਐਡਵੋਕੇਟ ਸਿਮਰਨਜੀਤ ਸਿੰਘ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ ਵਿਆਕਤੀ ਨੂੰ 1 ਪਿਸਟਲ 32 ਬੋਰ ਸਮੇਤ 1 ਜਿੰਦਾ ਰੋਂਦ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਵੇਰਵਾ ਸਾਂਝਾ ਕਰਦੇ ਹੋਏ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਮਿਤੀ 01.07.2025 ਨੂੰ ਮੁਦੱਈ ਮੁਕੱਦਮਾ ਸਿਮਰਨਜੀਤ ਸਿੰਘ ਰੋਜਾਨਾ ਦੀ ਤਰਾਂ ਸ਼ਾਮ ਨੂੰ ਜਿੰਮ ਆਫ ਗਰਿੱਡ ਤੋ ਕਰੀਬ 09:15 ਵਜੇ ਆਪਣੀ ਗੱਡੀ ਵਿੱਚ ਬੈਠ ਰਿਹਾ ਸੀ 2/3 ਅਣਪਛਾਤੇ ਵਿਅਕਤੀਆ ਨੇ ਉਸ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੀ ਕੋਸ਼ਿਸ ਕੀਤੀ, ਤੇ ਉਸ ਨੇ ਮੌਕਾ ਤੋ ਭੱਜ ਕੇ ਜਿੰਮ ਅੰਦਰ ਜਾ ਕੇ ਆਪਣੀ ਜਾਨ ਬਚਾਈ। ਉਨ੍ਹਾ ਦੱਸਿਆ ਕਿ ਇਸ ਵਾਰਦਾਤ ਤੋ ਬਾਅਦ ਕਾਰਵਾਈ ਕਰਦੇ ਹੋਏ ਮਿਤੀ 02.07.2025 ਨੂੰ ਸਿਮਰਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਦਰਸ਼ ਨਗਰ ਜਲੰਧਰ ਦੇ ਬਿਆਨ ਪਰ ਥਾਣਾ ਡਵੀਜਨ ਨੰਬਰ 6 ਜਲੰਧਰ ਵਿੱਖੇ ਮੁਕੱਦਮਾ ਨੰਬਰ 122 ਮਿਤੀ 02.07.2025 ਅਧੀਨ ਧਾਰਾ 109,62,61(2) ਬੀ.ਐੱਨ.ਐੱਸ, 25-54-59 ਆਰਮਜ ਐਕਟ ਅਧੀਨ 3 ਦੋਸ਼ੀਆ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਦੌਰਾਨ ਮਿਤੀ 23.07.2025 ਨੂੰ ਸੀ.ਆਈ.ਏ ਸਟਾਫ ਅਤੇ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀਆਂ ਟੀਮਾਂ ਵੱਲੋ ਖੂਫੀਆ ਸੋਰਸਾਂ ਅਤੇ ਟੈਕਨੀਕਲ ਸਹਾਇਤਾ ਨਾਲ ਦੋਸ਼ੀ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਲੇਟ ਨਿਰਮਲ ਸਿੰਘ ਵਾਸੀ ਗੜੁਪੜ ਥਾਣਾ ਔੜ ਜਿਲ੍ਹਾ ਐੱਸ.ਬੀ.ਐੱਸ ਨਗਰ ਉਮਰ ਕ੍ਰੀਬ 27 ਸਾਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਕੋਲੋ 1 ਪਿਸਟਲ 32 ਬੋਰ ਸਮੇਤ 1 ਜਿੰਦਾ ਰੋਂਦ ਬ੍ਰਾਮਦ ਕੀਤਾ ਗਿਆ। ਮੁੱਕਦਮਾ ਵਿੱਚ 2 ਦੋਸ਼ੀਆ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। _ਉਨ੍ਹਾ ਇਹ ਵੀ ਦੱਸਿਆ ਕਿ ਦੋਸ਼ੀ ਭੁਪਿੰਦਰ ਸਿੰਘ ਉਰਫ ਭਿੰਦਾ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 67/16 ਅਧੀਨ ਧਾਰਾ 25-54-59 ਆਰਮਜ ਐਕਟ ਤਹਿਤ ਥਾਣਾ ਬੰਗਾ ਵਿਖੇ ਦਰਜ ਰਜਿਸਟਰ ਹੈ।_

PUBLISHED BY LMI DAILY NEWS PUNJAB

Ramesh Gaba

7/24/20251 min read

a man riding a skateboard down the side of a ramp
a man riding a skateboard down the side of a ramp

My post content