ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਕਮੇਟੀ ਦੇ ਸਹਿਯੋਗੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਵੇਰੇ ਵਿਚਾਰ ਚਰਚਾ ਕਰਨਗੇ।
ਜਲੰਧਰ (ਰਮੇਸ਼ ਗਾਬਾ)ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਕਮੇਟੀ ਦੇ ਸਹਿਯੋਗੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਵੇਰੇ ਵਿਚਾਰ ਚਰਚਾ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਤੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਜਲਿਆਂਵਾਲੇ ਬਾਗ ਦਾ ਕਤਲੇਆਮ ਜਨਰਲ ਡਾਇਰ ਦੇ ਹੁਕਮ ਤੇ ਅਗਵਾਈ ਹੇਠ ਹੋਇਆ ਸੀ। ਹਿੰਦੁਸਤਾਨ ਦੇ ਵਾਸੀ ਪੁਰਅਮਨ ਢੰਗ ਨਾਲ ਜਲਿਆਂਵਾਲੇ ਬਾਗ ਵਿੱਚ ਇਕੱਠ ਕਰਕੇ ਦੇਸ਼ ਦੀ ਆਜ਼ਾਦੀ ਦੀ ਮੰਗ ਕਰ ਰਹੇ ਸਨ। ਪਰ ਅੰਗਰੇਜ਼ ਹਾਕਮ ਤੇ ਹਿੰਦੁਸਤਾਨ ਦੀ ਲੁੱਟ ਬਰਕਰਾਰ ਰੱਖਣਾ ਚਾਹੁੰਦੇ ਸਨ ਇਸ ਲਈ ਉਹ ਹਿੰਦੁਸਤਾਨ ਨੂੰ ਕਿਸ ਤਰ੍ਹਾਂ ਆਜ਼ਾਦ ਕਰ ਸਕਦੇ ਸਨ। ਅੰਗਰੇਜ਼ਾਂ ਨੇ ਪੁਰਅਮਨ ਇਕੱਠ ਤੇ ਗੋਲੀਆਂ ਦਾ ਮੀਂਹ ਵਰਾ ਕੇ 2000 ਤੋਂ ਉਪਰ ਹਿੰਦ ਦੀ ਆਜ਼ਾਦੀ ਦੇ ਪਰਵਾਨਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਸਰ ਮਾਈਕਲ ਉਡਵਾਇਰ ਨੂੰ ਮਾਰ ਕੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲਿਆ ਸੀ। ਜਨਰਲ ਡਾਇਰ ਤੇ ਆਪਣੀ ਮੌਤੇ ਆਪ ਹੀ ਮਰ ਗਿਆ ਸੀ। ਅੰਗਰੇਜ਼ ਹਾਕਮਾਂ ਨੇ ਊਧਮ ਸਿੰਘ ਨੂੰ ਗ੍ਰਿਫਤਾਰ ਕਰਕੇ 31 ਜੁਲਾਈ 1940 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਸਵੇਰੇ ਸਮਾਗਮ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਹਕੂਮਤ ਜਲਿਆਂਵਾਲੇ ਬਾਗ ਦਾ ਮੁਹਾਂਦਰਾ ਹੀ ਵਿਗਾੜ ਦਿੱਤਾ ਹੈ। ਬਾਗ ਦੇ ਖੂਹ ਵਿੱਚ ਲੋਕਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਛਾਲਾਂ ਮਾਰੀਆਂ ਸਨ ਅਤੇ ਖੂਹ ਲਾਛਾਂ ਨਾਲ ਭਰ ਗਿਆ ਸੀ। ਉਸ ਖੂਹ ਦੀ ਮੌਣ ਤੇ ਪਹਿਲਾਂ ਹੀ ਖਤਮ ਕੀਤੀ ਜਾ ਚੁੱਕੀ ਹੈ ਅਤੇ ਖੂਹ ਦਾ ਮੁਹਾਂਦਰਾ ਹੀ ਵਿਗਾੜ ਦਿੱਤਾ ਹੈ। ਇਸੇ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਜ਼ਿਆਦਾ ਖਤਮ ਹੋ ਚੁੱਕੇ ਹਨ। ਬਾਗ਼ ਵਿੱਚ ਚਲਦੇ ਫਿਲਮ ਸ਼ੋ ਦਾ ਵੀ ਬੁਰਾ ਹਾਲ ਹੈ। ਆਗੂਆਂ ਨੇ ਕਿਹਾ ਹਾਲੇ ਵੀ ਬਾਗ਼ ਦੇ ਕਤਲੇਆਮ ਦੀਆਂ ਨਿਸ਼ਾਨੀਆਂ ਹਨ ਪਰ ਜੇ ਉਨ੍ਹਾਂ ਦੀ ਸਾਂਭ ਸੰਭਾਲ ਨਾ ਹੋਈ ਤੇ ਉਹ ਵੀ ਖ਼ਤਮ ਹੋ ਜਾਣਗੀਆਂ।
My post content
