*ਤੁਰੰਤ ਹੱਲ ਕਰਨ ਵਾਲੇ ਮਸਲਿਆਂ ਲਈ ਡਾਇਰੈਕਟਰ ਐਲੀਮੈਂਟਰੀ ਵੱਲੋਂ ਸਾਂਝੇ ਅਧਿਆਪਕ ਮੋਰਚੇ ਨੂੰ ਸਵਾ ਮਹੀਨਾ ਬਾਅਦ ਮੀਟਿੰਗ ਦਾ ਸਮਾਂ ਦੇਣ ਦੀ ਨਿਖੇਧੀ* *4 ਅਗਸਤ ਨੂੰ ਮਾਸ ਡੈਪੂਟੇਸ਼ਨ ਡਾਇਰੈਕਟਰ ਐਲੀਮੈਂਟਰੀ ਨੂੰ ਮਿਲੇਗਾ* *ਯੁੱਧ ਨਸ਼ਿਆਂ ਵਿਰੁੱਧ ਦੇ ਸਮਾਗਮਾਂ ਲਈ ਅਧਿਆਪਕਾਂ, ਬੱਚਿਆਂ ਨੂੰ ਬੁਲਾਉਣਾ ਅਤੇ ਖੱਜਲ ਖਰਾਬ ਕਰਨਾ ਬੇਹੱਦ ਮੰਦਭਾਗਾ* *ਸਿੱਖਿਆ ਵਿਭਾਗ, ਅਧਿਆਪਕਾਂ ਅਤੇ ਬੱਚਿਆਂ ਨੂੰ ਸਿਆਸੀ ਲਾਭ ਲਈ ਵਰਤੋਂ ਵਿਰੁੱਧ ਦਿੱਤੀ ਚੇਤਾਵਨੀ*

ਜਲੰਧਰ 02 ਅਗਸਤ ( ਰਮੇਸ਼ ਗਾਬਾ ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਇੱਕ ਜਰੂਰੀ ਮੀਟਿੰਗ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ, ਰਵਿੰਦਰਜੀਤ ਸਿੰਘ ਪੰਨੂ, ਬਾਜ ਸਿੰਘ ਖਹਿਰਾ, ਸੁਰਿੰਦਰ ਕੰਬੋਜ, ਹਰਵਿੰਦਰ ਸਿੰਘ ਬਿਲਗਾ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਲਛਮਣ ਸਿੰਘ ਨਬੀਪੁਰ, ਨਵਪ੍ਰੀਤ ਸਿੰਘ ਬੱਲੀ, ਗੁਰਬਿੰਦਰ ਸਿੰਘ ਸਸਕੌਰ, ਜਿੰਦਰ ਪਾਇਲਟ, ਨਿਰੰਜਨਜੋਤ ਚਾਂਦਪੁਰੀ, ਸ਼ਮਸ਼ੇਰ ਸਿੰਘ, ਤੇਜਿੰਦਰ ਸਿੰਘ ਸ਼ਾਹ, ਹਰਬਖਸ਼ ਸਿੰਘ ਆਦਿ ਸ਼ਾਮਿਲ ਸਨ। ਆਗੂਆਂ ਨੇ ਦੱਸਿਆ ਕਿ ਤੁਰੰਤ ਹੱਲ ਕਰਨ ਵਾਲੇ ਮਸਲਿਆਂ ਸਮੇਤ ਇੱਕ ਵਿਸਤਰਿਤ ਅਜੰਡਾ 23 ਜੁਲਾਈ ਨੂੰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਨੂੰ ਦਿੱਤਾ ਗਿਆ ਸੀ ਅਤੇ ਅਧਿਆਪਕਾਂ ਦੇ ਤੁਰੰਤ ਹੱਲ ਕਰਨ ਵਾਲੇ ਮਸਲਿਆਂ ਦੇ ਹੱਲ ਲਈ ਜਲਦ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਕੀਤੀ ਗਈ ਸੀ। ਪਰ ਡਾਇਰੈਕਟਰ ਐਲੀਮੈਂਟਰੀ ਵਲੋਂ ਜਲਦ ਮੀਟਿੰਗ ਦਾ ਸਮਾਂ ਦੇਣ ਦੀ ਬਜਾਇ ਸਵਾ ਮਹੀਨਾ ਬਾਅਦ 28 ਅਗਸਤ ਨੂੰ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ, ਜਿਸ ਦੀ ਮੋਰਚੇ ਦੇ ਆਗੂਆਂ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸੇ ਤਰ੍ਹਾਂ ਬਦਲੀ ਲਈ ਅਪਲਾਈ ਕਰਨ ਵਾਲੇ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਸਟੇਸ਼ਨ ਚੋਣ ਕਰਨ ਲਈ ਪੋਰਟਲ ਖੁੱਲ੍ਹਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਦੋਂ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੇ ਪਿਛਲੇ ਸ਼ੁਕਰਵਾਰ ਪੋਰਟਲ ਖੋਲ੍ਹਣ ਦਾ ਭਰੋਸਾ ਦਿੱਤਾ ਸੀ। ਇਹਨਾਂ ਮਸਲਿਆਂ ਸਮੇਤ ਹੋਰ ਜਰੂਰੀ ਮਸਲਿਆਂ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ 4 ਅਗਸਤ ਨੂੰ ਡਾਇਰੈਕਟਰ ਸਕੂਲ ਸਿੱਖਿਆ ਸਕੰਡਰੀ ਅਤੇ ਐਲੀਮੈਂਟਰੀ ਨੂੰ ਮਾਸ ਡੈਪੂਟੇਸ਼ਨ ਸਮੇਤ ਮਿਲਣ ਦਾ ਫੈਸਲਾ ਕੀਤਾ ਹੈ। ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਡਰਾਮੇਬਾਜ਼ੀ ਕਰਨ ਲਈ ਇਹਨਾਂ ਸਮਾਗਮਾਂ ਵਿੱਚ ਅਧਿਆਪਕਾਂ ਅਤੇ ਬੱਚਿਆਂ ਨੂੰ ਘੜੀਸਣ ਦੀ ਅਤੇ ਉਨ੍ਹਾਂ ਦੀ ਖੱਜਲ ਖੁਆਰੀ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਸਿੱਖਿਆ ਜਗਤ ਲਈ ਮੰਦਭਾਗਾ ਕਰਾਰ ਦਿੱਤਾ। ਪਹਿਲਾਂ ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਸਕੂਲਾਂ ਵਿੱਚ ਸਿਆਸੀ ਲਾਭ ਲੈਣ ਲਈ ਸਮਾਗਮ ਕਰਵਾਉਣ, ਫਿਰ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਸਕੂਲਾਂ ਦੇ ਪ੍ਰਬੰਧ ਵਿੱਚ ਸਿਆਸੀ ਦਖਲ ਅੰਦਾਜੀ ਕਰਨ ਅਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਦੇ ਸਮਾਗਮਾਂ ਵਿੱਚ ਸਿੱਖਿਆ ਵਿਭਾਗ, ਅਧਿਆਪਕਾਂ ਅਤੇ ਬੱਚਿਆਂ ਦੀ ਵਰਤੋਂ ਕਰਨ ਵਿਰੁੱਧ ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ।.

PUBLISHED BY LMI DAILY NEWS PUNJAB

Ramesh Gaba

8/2/20251 min read

photo of white staircase
photo of white staircase

My post content