ਵੈੱਬ ਪੇਜ ਅਤੇ ਮਿਸਡ ਕਾਲ ਰਾਹੀਂ ਵੋਟ ਚੋਰੀ ਦੀ ਸ਼ਿਕਾਇਤ ਕਰੋ', ਅੰਮ੍ਰਿਤ ਪਾਲ ਨੇ ਚੋਣ ਕਮਿਸ਼ਨ ਵਿਰੁੱਧ ਖੋਲ੍ਹਿਆ ਮੋਰਚਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਪਾਲ ਨੇ 'ਵੋਟ ਚੋਰੀ' ਨੂੰ ਲੋਕਤੰਤਰ 'ਤੇ ਹਮਲਾ ਦੱਸਿਆ

ਜਲੰਧਰ , 11 ਅਗਸਤ (ਰਮੇਸ਼ ਗਾਬਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਪਾਲ ਨੇ 'ਵੋਟ ਚੋਰੀ' ਨੂੰ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ ਅਤੇ ਦਸਿਆ ਕੀ ਇਸ ਮੁੱਦੇ 'ਤੇ ਹੋਰ ਹਮਲੇ ਕਰਨ ਦੇ ਤਰੀਕੇ ਅਪਣਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਲਈ ਇੱਕ ਜਨਤਕ ਮਿਸਡ ਕਾਲ ਮੁਹਿੰਮ ਸ਼ੁਰੂ ਕੀਤੀ ਹੈ। ਅੰਮ੍ਰਿਤ ਪਾਲ ਜੀ ਨੇ ਵੋਟ ਚੋਰੀ ਦੇ ਮੁੱਦੇ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਤਾਂ ਜੋ ਲੋਕ ਉਸੇ ਵੇਲੇ ਇਲੈਕਸ਼ਨ ਕਮਿਸ਼ਨ ਨੂੰ ਫੋਨ ਕਰ ਸਕਣ | ਉਨ੍ਹਾਂ ਲੋਕਾਂ ਨੂੰ ਇਸ ਲਈ ਮਿਸਡ ਕਾਲਾਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵੋਟ ਚੋਰੀ 'ਇੱਕ ਵਿਅਕਤੀ, ਇੱਕ ਵੋਟ' ਦੇ ਮੂਲ ਲੋਕਤੰਤਰੀ ਸਿਧਾਂਤ 'ਤੇ ਹਮਲਾ ਹੈ। ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਇੱਕ ਸਾਫ਼ ਵੋਟਰ ਸੂਚੀ ਜ਼ਰੂਰੀ ਹੈ। ਚੋਣ ਕਮਿਸ਼ਨ ਤੋਂ ਸਾਡੀ ਮੰਗ ਸਪੱਸ਼ਟ ਹੈ - ਪਾਰਦਰਸ਼ਤਾ ਦਿਖਾਓ ਅਤੇ ਡਿਜੀਟਲ ਵੋਟਰ ਸੂਚੀ ਨੂੰ ਜਨਤਕ ਕਰੋ, ਤਾਂ ਜੋ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਇਸਦੀ ਵਰਤੋਂ ਕਰ ਸਕਣ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਪਾਲ ਜੀ ਨੇ ਇੱਕ ਵੈੱਬ ਪੇਜ ਲਾਂਚ ਕੀਤਾ ਹੈ ਜਿੱਥੇ ਲੋਕ ਕਥਿਤ 'ਵੋਟ ਚੋਰੀ' ਵਿਰੁੱਧ ਚੋਣ ਕਮਿਸ਼ਨ ਤੋਂ ਜਵਾਬਦੇਹੀ ਦੀ ਮੰਗ ਕਰਨ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਪਾਲ ਜੀ ਨੇ ਲੋਕਾਂ ਨੂੰ ਕਿਹਾvb ਹੈ ਕੀ ਤੁਸੀ ਇਕ ਮਿਸਡ ਕਾਲ ਰਾਹੀ ਡਿਜਿਟਲ ਅਤੇ ਸਾਫ ਸੁਥੀ ਵੋਟ ਦੀ ਮੰਗ ਕਰ ਸਕਦੇ ਹੋ ਤਾ ਜੋ ਗਲਤ ਅਧਿਕਾਰਾਂ ਦੀ ਵਰਤੋਂ ਨਾ ਹੋ ਸਕੇ |.

PUBLISHED BY LMI DAILY NEWS PUNJAB

Ramesh Gaba

8/8/20251 min read

photo of white staircase
photo of white staircase

My post content