ਫਤਿਹਗੜ੍ਹ ਚੂੜੀਆਂ: ਸਾਬਕਾ ਕਾਂਗਰਸੀ ਸਰਪੰਚ ਜੋਗਾ ਸਿੰਘ ‘ਤੇ ਮਾਰੀਆਂ ਗੋਲੀਆਂ, ਪੱਗ ਕਾਰਨ ਸਿਰ ਦੀ ਜਾਨ ਬਚੀ

ਗੁਰਦਾਸਪੁਰ,11 ਅਗਸਤ 2025 (ਜਸਪਾਲ ਚੰਦਨ): ਜਿਲ੍ਹਾ ਗੁਰਦਾਸਪੁਰ ਵਿੱਚ ਅੱਜ ਦੋ ਵੱਖ-ਵੱਖ ਥਾਵਾਂ ‘ਤੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਵੇਰੇ ਕਰੀਬ 9:30 ਵਜੇ ਕਲਾਨੌਰ ਨਜ਼ਦੀਕੀ ਪਿੰਡ ਵਡਾਲਾ ਬਾਂਗਰ ਵਿਖੇ ਇੱਕ ਮੈਡੀਕਲ ਸਟੋਰ ਬਾਹਰ ਗੋਲੀਬਾਰੀ ਹੋਈ, ਜਿਸ ਤੋਂ ਕੁਝ ਘੰਟਿਆਂ ਬਾਅਦ ਕਸਬਾ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਦਾਲਮ ‘ਚ ਸਾਬਕਾ ਕਾਂਗਰਸੀ ਸਰਪੰਚ ਜੋਗਾ ਸਿੰਘ ‘ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ, ਵਾਰਦਾਤ ਵੇਲੇ ਜੋਗਾ ਸਿੰਘ ਆਪਣੇ ਮੈਡੀਕਲ ਸਟੋਰ ‘ਤੇ ਬੈਠੇ ਸਨ। ਮੋਟਰਸਾਈਕਲ ਸਵਾਰ ਬਟਾਲਾ ਵੱਲੋਂ ਆਏ ਸਨ ਅਤੇ ਉਹਨਾਂ ਵੱਲੋਂ ਕੁੱਲ ਚਾਰ ਫਾਇਰ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ਗੋਲੀ ਜੋਗਾ ਸਿੰਘ ਦੀ ਬਾਂਹ ਤੇ ਲੱਗੀ, ਜਦਕਿ ਇੱਕ ਸਿਰ ਤੇ ਵੱਜੀ ਪਰ ਪੱਗ ਕਾਰਨ ਗੰਭੀਰ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਖ਼ਮੀ ਜੋਗਾ ਸਿੰਘ ਨੂੰ ਤੁਰੰਤ ਮੁੱਢਲਾ ਇਲਾਜ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਦੇ ਕਾਂਗਰਸੀ ਐਮਐਲਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਸਪਤਾਲ ਪਹੁੰਚੇ ਅਤੇ ਉਥੇ ਮੌਜੂਦ ਪਿੰਡ ਵਾਸੀਆਂ ਤੋਂ ਪੂਰੀ ਜਾਣਕਾਰੀ ਲਈ।.

PUBLISHED BY LMI DAILY NEWS PUNJAB

Jaspal Chandan

8/11/20251 min read

worm's-eye view photography of concrete building
worm's-eye view photography of concrete building

My post content