*ਪੰਜ ਮੈਂਬਰੀ ਗੈਂਗ ਗ੍ਰਿਫ਼ਤਾਰ: ਕਮਿਸ਼ਨਰੇਟ ਪੁਲਿਸ ਜਲੰਧਰ ਨੇ ਵੱਡੇ ਅਪਰਾਧਿਕ ਨੈੱਟਵਰਕ ਦਾ ਕੀਤਾ ਪਰਦਾਫਾਸ਼* *1.5 ਕਿਲੋ ਹੈਰੋਇਨ, 7 ਗੈਰ-ਕਾਨੂੰਨੀ ਹਥਿਆਰ, ਅਤੇ ਜ਼ਿੰਦਾ ਕਾਰਤੂਸ ਬਰਾਮਦ*

*_ਜਲੰਧਰ, 13 ਅਗਸਤ (ਰਮੇਸ਼ ਗਾਬਾ) ਪੰਜਾਬ ਸਰਕਾਰ ਵੱਲੋਂ ਅਪਰਾਧਕ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਚਲਾਈ ਗਈ ਖ਼ਾਸ ਮੁਹਿੰਮ ਦੇ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸੀਪੀ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ, ਆਈ.ਪੀ.ਐਸ ਦੀ ਅਗਵਾਈ ਹੇਠ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ (ਡੀ.ਸੀ.ਪੀ - ਇਨਵੈਸਟਿਗੇਸ਼ਨ), ਸ਼੍ਰੀ ਜਯੰਤ ਪੁਰੀ (ਏ.ਡੀ.ਸੀ.ਪੀ- ਇਨਵੈਸਟਿਗੇਸ਼ਨ), ਅਤੇ ਸ਼੍ਰੀ ਪਰਮਜੀਤ ਸਿੰਘ (ਏ.ਡੀ.ਸੀ.ਪੀ) ਦੀ ਨਿਗਰਾਨੀ ਹੇਠ ਇੱਕ ਵੱਡੀ ਕਾਰਵਾਈ ਕੀਤੀ। ਸੀ.ਆਈ.ਏ. ਸਟਾਫ਼ ਜਲੰਧਰ, ਨੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਸਫਲਤਾ ਪੂਰਵਕ *5 ਦੋਸ਼ੀਆਂ ਨੂੰ ਕਾਬੂ ਕਰਦੇ ਹੋਏ 1.5 ਕਿਲੋਗ੍ਰਾਮ ਹੈਰੋਇਨ, 7 ਗੈਰ-ਕਾਨੂੰਨੀ ਹਥਿਆਰ ਅਤੇ 7 ਜਿੰਦੇ ਕਾਰਤੂਸ ਬਰਾਮਦ* ਕੀਤੇ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਸੀਪੀ ਜਲੰਧਰ ਨੇ ਪਹਿਲਾ ਦੱਸਿਆ ਸੀ ਕਿ 21.07.2025 ਨੂੰ, ਉਨ੍ਹਾਂ ਨੇ *ਮੁੱਕਦਮਾ ਨੰਬਰ 115 ਮਿਤੀ 18.07.2025 ਅਧੀਨ ਧਾਰਾ 21C/29/61/85 ਐਨਡੀਪੀਐਸ ਐਕਟ ਅਤੇ 25-(1B)-54-59 ਆਰਮਜ਼ ਐਕਟ ਥਾਣਾ ਕੈਂਟ,* ਜਲੰਧਰ ਵਿੱਚ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਸੀ। ਮੁਲਜ਼ਮ ਵਿਨੇ ਕੁਮਾਰ ਉਰਫ਼ ਮਿੱਠੂ ਪੁੱਤਰ ਆਸ਼ੀਸ਼ ਪਾਲ ਵਾਸੀ ਮਕਾਨ ਨੰਬਰ 9 ਗੁਰੂ ਨਾਨਕ ਨਗਰ ਜਲੰਧਰ ਅਤੇ ਮੇਜਰ ਸਿੰਘ ਉਰਫ਼ ਮੇਜਰ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 357/6, ਸ਼ਹੀਦ ਬਾਬੂ ਲਾਭ ਸਿੰਘ ਨਗਰ, ਬਸਤੀ ਬਾਵਾ ਖੇਲ, ਜਲੰਧਰ ਸਨ। ਜਿਹਨਾਂ ਨੂੰ *1 ਕਿਲੋ ਹੈਰੋਇਨ ਅਤੇ ਦੋ ਪਿਸਤੌਲ (.32 ਬੋਰ) ਦੇ ਨਾਲ ਦੋ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ* ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਦੌਰਾਨ, 06.08.2025 ਨੂੰ, ਦੋਸ਼ੀ ਕੁਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਸੁਰਿੰਦਰ ਕੁਮਾਰ ਵਾਸੀ H.No.1048 ਕਬੀਰ ਨਗਰ ਜਲੰਧਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਜਿੰਦਰ ਸਿੰਘ ਵਾਸੀ H.No.331 ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। *ਕੁਲਵਿੰਦਰ ਸਿੰਘ ਉਰਫ ਰਾਜਾ ਤੋਂ ਪੁਲਿਸ ਨੇ 300 ਗ੍ਰਾਮ ਹੈਰੋਇਨ 2 ਪਿਸਤੌਲ (.32 ਬੋਰ ਅਤੇ .315 ਬੋਰ) ਸਮੇਤ 2 ਜ਼ਿੰਦਾ ਕਾਰਤੂਸਾਂ; ਗੁਰਪ੍ਰੀਤ ਸਿੰਘ ਉਰਫ ਗੋਪੀ ਤੋਂ 200 ਗ੍ਰਾਮ ਹੈਰੋਇਨ 2 ਪਿਸਤੌਲ (.32 ਬੋਰ) ਸਮੇਤ 1 ਜ਼ਿੰਦਾ ਕਾਰਤੂਸਾਂ ਬਰਾਮਦ* ਕੀਤੇ। ਮਿਤੀ 11.08.2025 ਨੂੰ, *ਦੋਸ਼ੀ ਗਗਨਦੀਪ ਸਿੰਘ ਉਰਫ ਬਾਬਾ* ਪੁੱਤਰ ਅਮਰਜੀਤ ਸਿੰਘ ਵਾਸੀ NM584, ਮੁਹੱਲਾ ਕਰਾਰ ਖਾ ਜਲੰਧਰ ਜੋ ਕਿ ਮੌਜੂਦਾ ਸਮੇਂ ਗੋਪਾਲ ਨਗਰ ਨੇੜੇ ਰਵਿਦਾਸ ਮੰਦਰ ਜਲੰਧਰ ਨੂੰ *1 ਪਿਸਤੌਲ (.32 ਬੋਰ) ਅਤੇ 2 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ* ਕੀਤਾ ਗਿਆ। ਸੀਪੀ ਨੇ ਕਿਹਾ ਕਿ ਸਾਰੇ ਦੋਸ਼ੀ ਆਦਤਨ ਅਤੇ ਲੋੜੀਂਦੇ ਅਪਰਾਧੀ ਹਨ। ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਿਰੁੱਧ ਅਪਰਾਧਿਕ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਪੰਜ ਮੁਕੱਦਮੇ ਦਰਜ ਹਨ। ਕੁਲਵਿੰਦਰ ਸਿੰਘ ਉਰਫ਼ ਰਾਜਾ ਅਤੇ ਗਗਨਦੀਪ ਸਿੰਘ ਉਰਫ਼ ਬਾਬਾ ਵਿਰੁੱਧ ਇੱਕ-ਇੱਕ ਮੁਕੱਦਮਾ ਦਰਜ ਹੈ।ਸਾਰੇ ਮੁਲਜ਼ਮ ਇਸ ਸਮੇਂ ਪੁਲਿਸ ਰਿਮਾਂਡ 'ਤੇ ਹਨ, ਅਤੇ ਉਨ੍ਹਾਂ ਦੇ ਪੂਰੇ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਜਾਰੀ ਹੈ।

PUBLISHED BY LMI DAILY NEWS PUNJAB

Ramesh Gaba

8/13/20251 min read

worm's-eye view photography of concrete building
worm's-eye view photography of concrete building

My post content