ਨਸ਼ਾ ਮੁਕਤ ਪੰਜਾਬ ਵੱਲ ਇਕ ਹੋਰ ਕਦਮ – ਪਿੰਡ ਮਾੜੀ ਟਾਂਡਾ ਵਿੱਚ ਸ਼ਹੀਦ ਲਵਪ੍ਰੀਤ ਸਿੰਘ ਸਟੇਡੀਅਮ ਵਿੱਚ ਸਮੂੰਹ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਖੇਡ ਮੇਲਾ ਦਾ ਅਯੋਜਨ।

ਸ਼੍ਰੀ ਹਰਿਗੋਬਿੰਦਪੁਰ, 18 ਅਗਸਤ (ਲਵਪ੍ਰੀਤ ਸਿੰਘ): ਬੀਤੇ ਦਿਨ ਜਿਲਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਿਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਵਿੱਚ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਹੋਰ ਵੱਧ ਮਜ਼ਬੂਤੀ ਦੇਣ ਲਈ ਸਮੂੰਹ ਨਗਰ ਪੰਚਾਇਤ, ਐਨਆਰਆਈ ਭਾਈਚਾਰੇ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਪਿੰਡ ਮਾੜੀ ਟਾਂਡਾ ਵਿੱਚ ਸ਼ਹੀਦ ਲਵਪ੍ਰੀਤ ਸਿੰਘ ਸਪੋਰਟਸ ਕਲੱਬ ਵੱਲੋਂ ਇੱਕ ਵਿਸ਼ਾਲ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਹ ਖੇਡ ਮੇਲਾ ਪਿੰਡ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ ਅਤੇ ਇਸਦਾ ਮੁੱਖ ਮਕਸਦ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਾ ਸੀ। ਮੇਲੇ ਦੌਰਾਨ ਵਿਸ਼ੇਸ਼ ਤੌਰ ’ਤੇ ਛੋਟੇ ਅਤੇ ਵੱਡੇ ਬੱਚਿਆਂ ਲਈ ਦੌੜ ਮੁਕਾਬਲੇ ਕਰਵਾਏ ਗਏ ਜਿਸ ਵਿੱਚ 8 ਸਾਲ ਤੋਂ ਘੱਟ, 11 ਸਾਲ ਤੋਂ ਘੱਟ, 14 ਸਾਲ ਤੋਂ ਘੱਟ ਅਤੇ 17 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੇ 100 ਮੀਟਰ ਦੀ ਦੌੜ ਵਿੱਚ ਆਪਣੀ ਫੁਰਤੀ ਅਤੇ ਜ਼ਜਬੇ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਮਾਪੇ ਵੀ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਸਰਗਰਮ ਦੇਖ ਕੇ ਖੁਸ਼ੀ ਨਾਲ ਝੂਮ ਉਠੇ। ਇਸ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਐਨਆਰਆਈ ਯੂਥ, ਨਗਰ ਪੰਚਾਇਤ ਅਤੇ ਸਥਾਨਕ ਸਰਕਾਰੀ ਮੁਲਾਜ਼ਮ ਭਾਈਚਾਰੇ ਦੇ ਸਹਿਯੋਗ ਨਾਲ ਸਾਈਕਲਾਂ, ਮੈਡਲ, ਕੈਸ਼ ਇਨਾਮ ਅਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰਾਲੇ ਨਾਲ ਨਾ ਸਿਰਫ ਬੱਚਿਆਂ ਦੇ ਮਨ ਵਿੱਚ ਖੇਡਾਂ ਲਈ ਰੁਚੀ ਵਧੀ, ਸਗੋਂ ਉਨ੍ਹਾਂ ਨੂੰ ਅੱਗੇ ਵਧਣ ਦਾ ਹੌਸਲਾ ਵੀ ਮਿਲਿਆ। ਇਸ ਖੇਡ ਮੇਲੇ ਵਿੱਚ ਪੰਜਾਬ ਦਾ ਪ੍ਰਸਿੱਧ ਕਬੱਡੀ ਖਿਡਾਰੀ ਪਿੰਕਾ ਜਰਗ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਨ ਪਹੁੰਚੇ। ਉਹਨਾ ਆਪਣੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਅਤੇ ਤੰਦਰੁਸਤੀ ਨਾਲ ਜੁੜਨ ਦੀ ਅਪੀਲ ਕੀਤੀ। ਉਨਾ ਕਿਹਾ ਕਿ ਖੇਡਾਂ ਰਾਹੀਂ ਹੀ ਨੌਜਵਾਨ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਨ ਅਤੇ ਨਸ਼ੇ ਵਰਗੀਆਂ ਬੁਰਾਈਆਂ ਤੋਂ ਬਚ ਸਕਦੇ ਹਨ। ਇਸ ਖੇਡ ਪ੍ਰੋਗਰਾਮ ਦੌਰਾਨ ਪਿੰਡ ਮਾੜੀ ਟਾਂਡਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸੈਂਕੜਿਆਂ ਲੋਕਾਂ ਨੇ ਹਾਜ਼ਰੀ ਭਰੀ। ਪਿੰਡ ਦੇ ਵੱਡੇ, ਨੌਜਵਾਨ ਅਤੇ ਬੱਚੇ ਸਭ ਇਕੱਠੇ ਹੋ ਕੇ ਨਸ਼ਾ ਮੁਕਤ ਪੰਜਾਬ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਇਕਜੁੱਟ ਨਜ਼ਰ ਆਏ। ਇਸ ਮੇਲੇ ਨੇ ਨਾ ਸਿਰਫ ਖੇਡਾਂ ਦੇ ਪ੍ਰਤੀ ਰੁਝਾਨ ਪੈਦਾ ਕੀਤਾ, ਸਗੋਂ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਨੂੰ ਵੀ ਹੋਰ ਵੱਧ ਤਾਕਤ ਦਿਤੀ। ਇਸ ਮੇਲੇ ਨੇ ਦਰਸਾਇਆ ਕਿ ਜੇ ਭਾਈਚਾਰੇ, ਸਰਕਾਰ ਅਤੇ ਐਨਆਰਆਈ ਇਕੱਠੇ ਹੋ ਕੇ ਕੰਮ ਕਰਨ ਤਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਵੱਲ ਮੋੜਿਆ ਜਾ ਸਕਦਾ ਹੈ। ਪ੍ਰੋਗਰਾਮ ਦੌਰਾਨ ਲੋਕਾਂ ਨੇ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਜਾਰੀ ਰੱਖਣਗੇ। ਇਸ ਮੌਕੇ ਖਾਸ ਤੌਰ ਤੇ ਪਿੰਕਾ ਜਰਗ ਅਤੇ ਕਈ ਖਾਸ ਖਾਸ ਪਤਵੰਤੇ ਸੱਜਣ ਸਰਪੰਚ ਅਰਮਿੰਦਰ ਸਿੰਘ ਮਿੰਟਾ ਕੈਪਟਨ ਜਗੀਰ ਸਿੰਘ, ਰੁਪਿੰਦਰ ਸਿੰਘ ਰੋਮੀ,ਨੰਬਰਦਾਰ ਅਨੂਪਜੀਤ ਸਿੰਘ, ਜਸਵਿੰਦਰ ਸਿੰਘ,ਮੈਂਬਰ ਪੰਚਾਇਤ ਕੁਲਵੰਤ ਕੌਰ, ਮੈਂਬਰ ਪੰਚਾਇਤ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਜਗਦੇਵ ਸਿੰਘ,ਕੁਲਦੀਪ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਗੁਰਪ੍ਰੀਤ ਸਿੰਘ,ਮਨਦੀਪ ਸਿੰਘ, ਰਜਿੰਦਰ ਸਿੰਘ, ਹਰਜੀਤ ਸਿੰਘ ਅਤੇ ਸਮੂੰਹ ਨਗਰ ਨਿਵਾਸੀ ਆਦਿ ਹਾਜ਼ਰ ਸਨ।

PUBLISHED BY LMI DAILY NEWS PUNJAB

Jaspal Chandan

8/18/20251 min read

black blue and yellow textile
black blue and yellow textile

My post content