ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ 185ਵਾਂ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਜਲੰਧਰ, 19 ਅਗਸਤ – ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਅੱਜ ਸ਼ਾਨਦਾਰ ਢੰਗ ਨਾਲ 185ਵਾਂ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਅਤੇ ਇੱਕ ਦੂਜੇ ਨੂੰ ਫੋਟੋਗ੍ਰਾਫੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਫੋਟੋਗ੍ਰਾਫਰਜ਼ ਵੱਲੋਂ ਫੋਟੋਗ੍ਰਾਫੀ ਖੇਤਰ ਵਿੱਚ ਨਵੀਂ ਤਕਨਾਲੋਜੀ ਅਤੇ ਕਲਾ ਦੀਆਂ ਬਾਰੀਕੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਰਮੇਸ਼ ਹੈਪੀ ਅਤੇ ਜਨਰਲ ਸਕੱਤਰ ਰਾਜੇਸ਼ ਥਾਪਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 19 ਅਗਸਤ 1841 ਨੂੰ ਫਰਾਂਸੀਸੀ ਸਰਕਾਰ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ। ਫੋਟੋਗ੍ਰਾਫੀ ਦੀ ਖੋਜ ਨਾਈਸਫੋਰ ਨਾਈਸ ਅਤੇ ਲੂਈਸ ਡਾਗੁਏਰੇ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ 9 ਜਨਵਰੀ 1839 ਨੂੰ ਫਰਾਂਸੀਸੀ ਅਕੈਡਮੀ ਆਫ਼ ਸਾਇੰਸ ਵੱਲੋਂ ਫੋਟੋਗ੍ਰਾਫੀ ਦੀ ਪ੍ਰਕਿਰਿਆ ਨੂੰ ਮਾਨਤਾ ਦਿੱਤੀ ਗਈ ਸੀ। ਫੋਟੋ ਨੂੰ ਹਜ਼ਾਰ ਸ਼ਬਦਾਂ ਦੇ ਬਰਾਬਰ ਮੰਨਿਆ ਜਾਂਦਾ ਹੈ। ਸਮੇਂ ਦੇ ਨਾਲ ਫੋਟੋਗ੍ਰਾਫੀ ਵਿੱਚ ਵੱਡੇ ਬਦਲਾਅ ਆਏ ਹਨ। ਹੁਣ ਸਿਰਫ਼ ਕੈਮਰੇ ਹੀ ਨਹੀਂ, ਸਗੋਂ ਹਰ ਕਿਸੇ ਦੇ ਹੱਥ ਵਿੱਚ ਮੋਬਾਈਲ ਹੋਣ ਕਰਕੇ ਮੋਬਾਈਲ ਫੋਟੋਗ੍ਰਾਫੀ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਮੌਕੇ ਪ੍ਰਧਾਨ ਰਮੇਸ਼ ਹੈਪੀ, ਜਨਰਲ ਸਕੱਤਰ ਰਾਜੇਸ਼ ਥਾਪਾ, ਰਮੇਸ਼ ਗਾਬਾ, ਸੁਰਿੰਦਰ ਬੇਰੀ, ਬਲਰਾਜ ਸਿੰਘ, ਰਿਸ਼ੀ ਸ਼ਰਮਾ, ਟਿੰਕੂ ਪੰਡਿਤ, ਤ੍ਰਿਲੋਕ ਚੁੱਘ, ਹਰੀਸ਼ ਕੁਮਾਰ, ਸੁਰਿੰਦਰ ਵਰਮਾ, ਸੰਜੀਵ ਹੈਪੀ, ਗੁਰਪਾਲ, ਅਸ਼ੋਕ ਕੁਮਾਰ, ਸੰਦੀਪ ਕੁਮਾਰ, ਗੁਰਵਿੰਦਰ ਛਾਬੜਾ, ਸੂਰਜ ਮਹੇਂਦਰੂ, ਰਾਹੁਲ ਬੇਰੀ, ਰਾਜੇਸ਼ ਸ਼ਰਮਾ ਸਮੇਤ ਕਈ ਫੋਟੋਗ੍ਰਾਫਰ ਹਾਜ਼ਰ ਸਨ।
PUBLISHED BY LMI DAILY NEWS PUNJAB
My post content
