ਨੌਜਵਾਨਾਂ ਨੇ ਦਿਖਾਈ ਹਿੰਮਤ, ਨਹਿਰ ’ਚੋਂ ਔਰਤ ਨੂੰ ਕੱਢਿਆ ਬਾਹਰ – ਪਰ ਜਾਨ ਨਹੀਂ ਬਚ ਸਕੀ
ਗੁਰਦਾਸਪੁਰ, 19 ਅਗਸਤ (ਜਸਪਾਲ ਚੰਦਨ) – ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਔਰਤ ਨੇ ਅਚਾਨਕ ਪੁੱਲ ਤੋਂ ਛਾਲ ਮਾਰ ਕੇ ਆਪਣੀ ਜਾਨ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਤੇਜ਼ ਬਹਾਵ ਵਿੱਚ ਬਹਿ ਰਹੀ ਔਰਤ ਨੂੰ ਵੇਖ ਕੇ ਲੁਧਿਆਣਾ ਮਹੱਲੇ ਦੇ ਕੁਝ ਨੌਜਵਾਨਾਂ ਨੇ ਹਿੰਮਤ ਦਿਖਾਈ ਅਤੇ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢਿਆ। ਉਸ ਨੂੰ ਤੁਰੰਤ ਧਾਰੀਵਾਲ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਔਰਤ ਨੂੰ ਬਚਾਉਣ ਦੇ ਯਤਨ ਬਾਵਜੂਦ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਨ ਰਣਜੀਤ ਕੌਰ (33), ਪਿੰਡ ਮਰੜ ਵਾਸੀ ਦੇ ਰੂਪ ਵਿੱਚ ਹੋਈ ਹੈ। ਪਰਿਵਾਰ ਵੱਲੋਂ ਜਾਣਕਾਰੀ ਮਿਲੀ ਹੈ ਕਿ ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚਲ ਰਹੀ ਸੀ।
PUBLISHED BY LMI DAILY NEWS PUNJAB
My post content
