ਬੀ.ਐਸ.ਸੀ. ਆਈ.ਟੀ. ਦੇ ਦੂਜੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ 8.52 ਐਸ.ਜੀ.ਪੀ.ਏ. ਲੈ ਕੇ ਕਿਰਨਦੀਪ ਕੌਰ ਬੀ.ਐਸ.ਸੀ. ਆਈ.ਟੀ. ਦੇ ਦੂਜੇ ਸਮੈਸਟਰ ’ਚ ਅੱਵਲ
ਜਲੰਧਰ, 21 ਅਗਸਤ:(ਰਮੇਸ਼ ਗਾਬਾ)ਡਾਇਰੈਕਟਰ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦਾ ਬੈਚਲਰ ਆਫ਼ ਸਾਇੰਸ ਇਨ ਆਈ.ਟੀ. ਦੇ ਦੂਜੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੀ.ਐਸ.ਸੀ. ਆਈ.ਟੀ.ਦੇ ਦੂਜੇ ਸਮੈਸਟਰ ਵਿੱਚ ਕਿਰਨਦੀਪ ਕੌਰ ਨੇ 8.52 ਐਸ.ਜੀ.ਪੀ.ਏ. ਲੈ ਕੇ ਪਹਿਲਾ, ਗੁਰਮੇਲ ਸਿੰਘ ਪਟਿਆਲ ਨੇ 8.33 ਐਸ.ਜੀ.ਪੀ.ਏ. ਲੈ ਕੇ ਦੂਜਾ ਅਤੇ ਕੁਲਵੰਤ ਕੌਰ ਨੇ 8.24 ਐਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਬੀ.ਐਸ.ਸੀ.(ਆਈ.ਟੀ.) ਦੇ ਚੌਥੇ ਸਮੈਸਟਰ ਵਿੱਚ ਨੇਹਾ ਵਲੋਂ 8.30 ਐਸ.ਜੀ.ਪੀ.ਏ. ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਜੋ ਕਿ ਆਈ.ਕੇ.ਜੀ.ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਦੇ ਸ਼ਾਨਦਾਰ ਨਤੀਜਿਆਂ ਲਈ ਪ੍ਰਿੰਸੀਪਲ ਪ੍ਰੋ.ਹਰਜੀਤ ਕੌਰ, ਪ੍ਰੋ.ਮਨਜੀਤ ਕੌਰ, ਪ੍ਰੋ.ਰਵੀਨਾ, ਸੂਬੇਦਾਰ ਮੇਜਰ ਹਰਜਿੰਦਰ ਸਿੰਘ, ਸੁਪਰਡੰਟ ਵਿਕਾਸ ਕੁਮਾਰ ਸਮੇਤ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
PUBLISHED BY LMI DAILY NEWS PUNJAB
My post content
