ਪੁਲਿਸ ਦਾ ਵੱਡਾ ਕਦਮ – ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਾਂਝੀ ਰਣਨੀਤੀ*
ਜਲੰਧਰ(ਰਮੇਸ਼ ਗਾਬਾ)ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਸ਼੍ਰੀ ਐਸ.ਕੇ ਰਾਮ ਪਾਲ ਡੀਆਈਜੀ ਐਂਟੀ ਨਾਰਕੋਟਿਕ ਟਾਸਕ ਫੋਰਸ ਜੀ ਦੀ ਅਗਵਾਈ ਹੇਠ ਐਸ.ਐਸ.ਪੀ. ਸ੍ਰੀ ਹਰਵਿੰਦਰ ਸਿੰਘ ਵਿਰਕ ਜਲੰਧਰ ਦਿਹਾਤੀ, ਐਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਸਰਬਜੀਤ ਰਾਏ, ਡਿਪਟੀ ਮੇਅਰ ਸ. ਬਲਬੀਰ ਸਿੰਘ ਉਪ ਪੁਲਿਸ ਕਪਤਾਨ ਆਦਮਪੁਰ ਸ੍ਰੀ ਕੁਲਵੰਤ ਸਿੰਘ, ਮੁੱਖ ਅਫਸਰ ਥਾਣਾ ਪਤਾਰਾ ਐਸ.ਆਈ. ਕਿਸ਼ਨ ਗੋਪਾਲ, ਮੁੱਖ ਅਫਸਰ ਥਾਣਾ ਭੋਗਪੁਰ ਇੰਸਪੈਕਟਰ ਰਾਕੇਸ਼ ਕੁਮਾਰ ਅਰੋੜਾ, ਅਤੇ ਮੁੱਖ ਅਫਸਰ ਥਾਣਾ ਆਦਮਪੁਰ ਇੰਸਪੈਕਟਰ ਰਵਿੰਦਰਪਾਲ ਸਿੰਘ ਦੀ ਹਾਜ਼ਰੀ ਵਿੱਚ ਇੱਕ ਮਹੱਤਵਪੂਰਨ ਸੰਪਰਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਭੋਗਪੁਰ, ਪਤਾਰਾ ਅਤੇ ਆਦਮਪੁਰ ਇਲਾਕਿਆਂ ਦੇ ਸਰਪੰਚਾਂ, ਮੋਹਤਬ ਮੈਂਬਰਾਂ ਅਤੇ ਇਲਾਕਾ ਵਾਸੀਆਂ ਨਾਲ ਕੀਤੀ ਗਈ। ਮੀਟਿੰਗ ਵਿੱਚ ਖ਼ਾਸ ਤੌਰ ‘ਤੇ ਸੰਦੀਪ ਵਰਮਾ ਸਰਪੰਚ ਪਤਾਰਾ, ਪ੍ਰਵੀਨ ਕੁਮਾਰ ਸਰਪੰਚ ਜੋਹਲਾ ਸਮੇਤ ਕਈ ਹੋਰ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਨਸ਼ਾ ਤਿਆਗ ਚੁੱਕੇ ਨੌਜਵਾਨਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ ਨਸ਼ੇ ਦੀ ਦਲਦਲ ਫਸੇ ਹੋਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ । ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਤਾਰੀਫ਼ ਕੀਤੀ। ਸ਼੍ਵੀ ਐਸ.ਕੇ ਰਾਮ ਪਾਲ ਡੀਆਈਜੀ ਐਂਟੀ ਨਾਰਕੋਟਿਕ ਟਾਸਕ ਫੋਰਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਤੁਰੰਤ ਸੂਚਨਾ ਸਾਂਝੀ ਕਰਨ। ਉਹਨਾਂ ਦੱਸਿਆ ਕਿ ਹੁਣ ਤੱਕ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਕਰੀਬ 17000 ਦਰਖ਼ਾਸਤਾਂ ਮਿਲੀਆਂ ਸਨ ਜਿਸ ਕਰਵਾਈ ਕਰਦੇ ਹੋਏ ਕਰੀਬ 5400 ਮੁਕੱਦਮੇ ਦਰਜ ਕੀਤੇ ਗਏ ਅਤੇ 7500 ਦੇ ਕਰੀਬ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਐਸ.ਐਸ.ਪੀ. ਸ੍ਰੀ ਹਰਵਿੰਦਰ ਸਿੰਘ ਵਿਰਕ ਜਲੰਧਰ ਦਿਹਾਤੀ ਨੇ ਕਿਹਾ ਨਸ਼ਾ ਤਸਕਰਾਂ ਦੀ ਸੂਚਨਾ ਦੇ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ| ਜਿਲ੍ਹਾ ਜਲੰਧਰ ਦਿਹਾਤੀ ਦੇ ਕਰੀਬ 18 ਡਰੱਗ ਹੋਟ ਸਪੋਟ ਪਰ ਿਵਸੇਸ ਕਾਰਵਾਈਆ ਕੀਤੀਆ ਹਨ ਅਤੇ ਨਸ਼ਾ ਤਸਕਰਾ ਦੀਆਂ ਪ੍ਰੋਪਰਟੀਆ ਕਾਨੂੰਨ ਅਨੁਸਾਰ ਡੀਮੋਿਲਸ ਕੀਤੀਆਂ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਵੀ ਆਪਣੀਆਂ ਸਮੱਸਿਆਵਾ ਤੇ ਸੁਝਾਵ ਅਫਸਰਾਂ ਨਾਲ ਸਾਂਝੇ ਕੀਤੇ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉੱਨਾਂ ਨੇ ਨੌਜਵਾਨਾਂ ਦੀ ਨਸ਼ਿਆਂ ਨੂੰ ਤਿਆਗਣ ਤੇ ਹੌਸਲਾ ਅਫਜਾਈ ਕੀਤੀ। ਐਸ.ਪੀ. (ਇਨਵੈਸਟੀਗੇਸ਼ਨ) ਸ੍ਰੀ ਸਰਬਜੀਤ ਰਾਏ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਵਲੋਂ ਕਰੀਬ 350 ਮੁਕੱਦਮੇ ਦਰਜ ਕੀਤੇ ਗਏ ਅਤੇ ਕਰੀਬ 11 ਕਰੋੜ ਦੀ ਨਸ਼ਾ ਤਸਕਰਾ ਦੀ ਪ੍ਰੋਪਰਟੀ ਫਰੀਜ ਕੀਤੀ ਗਈ ਅਤੇ ਅੱਗੋਂ ਵੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ।
PUBLISHED BY LMI DAILY NEWS PUNJAB
My post content
