ਕਮਿਸ਼ਨਰੇਟ ਪੁਲਿਸ ਜਲੰਧਰ ਨੇ ਚਿਕ-ਚਿਕ ਹਾਊਸ ਨੇੜੇ ਗੰਨ ਪੁਆਇੰਟ ‘ਤੇ ਕਾਰ ਖੋਹਣ ਵਾਲੇ ਅਪਰਾਧੀ ਮੁਕਾਬਲੇ ਤੋਂ ਬਾਅਦ ਕੁਝ ਹੀ ਘੰਟਿਆਂ ‘ਚ ਕੀਤੇ ਗ੍ਰਿਫ਼ਤਾਰ

ਜਲੰਧਰ, 29 ਅਗਸਤ (ਰਮੇਸ਼ ਗਾਬਾ): ਸ਼ਹਿਰ ‘ਚ ਅਪਰਾਧਿਕ ਗਤੀਵਿਧੀਆਂ ਖਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਚਿਕ-ਚਿਕ ਹਾਊਸ ਨੇੜੇ ਕਾਰ ਖੋਹਣ ਦੇ ਮਾਮਲੇ ਵਿੱਚ ਸ਼ਾਮਲ ਅਪਰਾਧੀਆਂ ਨੂੰ ਮੁਕਾਬਲੇ ਤੋਂ ਬਾਅਦ ਕੁੱਝ ਹੀ ਘੰਟਿਆਂ ਵਿੱਚ ਦੋ ਗੱਡੀਆਂ ਅਤੇ ਹਥਿਆਰ ਸਮੇਤ ਗਿਫ਼ਤਾਰ ਕਰ ਲਿਆ। ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28.08.2025 ਨੂੰ ਚਿਕ-ਚਿਕ ਹਾਊਸ ਨੇੜੇ ਪਰਮਜੀਤ ਸਿੰਘ ਪਾਸੋਂ ਗੰਨ ਪੁਆਇੰਟ ਤੇ ਗੱਡੀ ਖੋਹਣ ਦੇ ਸਬੰਧ ਵਿੱਚ ਮੁਕੱਦਮਾ ਨੰਬਰ 109 ਮਿਤੀ 28.08.2025 ਅਧੀਨ ਧਾਰਾ 304(2), 3(5) BNS 2023 ਥਾਣਾ ਡਵੀਜ਼ਨ ਨੰਬਰ 2 ਵਿਖੇ ਦਰਜ ਕੀਤਾ ਗਿਆ। ਇਸ ਘਟਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਜਲੰਧਰ ਵਲੋਂ ਇੱਕ ਟੀਮ ਮਨਪ੍ਰੀਤ ਸਿੰਘ ਢਿਲੋਂ ( ਡੀਸੀਪੀ ਇਨਵੈਸਟੀਗੇਸ਼ਨ) , ਜੇਯੰਤ ਪੁਰੀ (ਏਡੀਸੀਪੀ ਇਨਵੈਸਟੀਗੇਸ਼ਨ) , ਪਰਮਜੀਤ ਸਿੰਘ (ਏਡੀਸੀਪੀ) ਅਤੇ ਅਮਨਦੀਪ ਸਿੰਘ (ਏਸੀਪੀ ਸੈਂਟਰਲ) ਦੀ ਸਿੱਧੀ ਨਿਗਰਾਨੀ ਹੇਠ, ਮੁੱਖ ਅਫਸਰ ਥਾਣਾ ਡਵੀਜ਼ਨ ਨੰ.2 ਜਸਵਿੰਦਰ ਸਿੰਘ ਅਤੇ ਸੀ ਆਈ ਏ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਸਮੇਤ ਸੀ ਆਈ ਏ ਸਟਾਫ ਦੀਆਂ ਟੀਮਾ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ ਸੀਸੀਟੀਵੀ ਕੈਮਰਿਆਂ, ਤਕਨੀਕੀ ਸਹਾਇਤਾ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੀ ਭਾਲ ਕਰਦੇ ਹੋਏ, ਪੁਲਿਸ ਪਾਰਟੀ ਰਈਆ ਤੋਂ ਕਰੀਬ ਅੱਧਾ ਕਿਲੋਮੀਟਰ ਅੰਮ੍ਰਿਤਸਰ ਵੱਲ ਪੁੱਜੀ, ਜਿਥੇ ਖੋਹ ਕੀਤੀ ਗੱਡੀ ( PB10-DN-9944) ਅਤੇ ਇੱਕ ਹੋਰ ਗੱਡੀ (PB02-BG-9103) ਦੇਖੀਆਂ ਗਈਆਂ। ਜੋ ਮੁਲਜ਼ਮਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭਜਾ ਲਈਆਂ, ਜਦੋਂ ਪੁਲਿਸ ਪਾਰਟੀ ਵਲੋਂ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਵਾਬੀ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਮਨਜੋਤ ਸਿੰਘ ਉਰਫ ਮਨੀ ਵਾਸੀ ਬੁੱਢਾ ਥੇਹ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਉਸ ਕੋਲੋਂ ਪਿਸਟਲ 7.62 ਐਮ ਐਮ ਬਰਾਮਦ ਕੀਤੀ ਗਈ। ਜਿਸ ‘ਤੇ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 167 ਮਿਤੀ 28.08.2025 ਅਧੀਨ ਧਾਰਾ 109, 221, 136 BNS ਅਤੇ 25 ਆਰਮਜ਼ ਐਕਟ ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਰਜ ਕੀਤਾ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕਾਰਵਾਈ ਦੋਰਾਨ ਦੂਜੇ ਮੁਲਜ਼ਮ ਹਜੂਰ ਸਿੰਘ ਉਰਫ ਮਾਨਵ ਵਾਸੀ ਪਿੰਡ ਬੁੱਢਾ ਥੇਹ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰੀਨ ਐਵਿਨਿਊ ਕਲੋਨੀ ਰਈਆ ਤੋਂ ਸਮੇਤ ਗੱਡੀ (PB10-DN-9944) ਜੋ ਚਿੱਕ-ਚਿੱਕ ਹਾਉਸ ਜਲੰਧਰ ਤੋਂ ਖੋਹ ਕੀਤੀ ਗਈ ਸੀ, ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਕੋਲੋ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਹਜੂਰ ਸਿੰਘ ‘ਤੇ ਪਹਿਲਾਂ ਵੀ ਅਪਰਾਧਿਕ ਧਾਰਾਵਾਂ ਤਹਿਤ 3 ਮੁਕੱਦਮੇ ਦਰਜ ਹਨ। ਪੁਲਿਸ ਕਮਿਸ਼ਨਰ ਜਲੰਧਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੋ ਵੀ ਵਿਅਕਤੀ ਸ਼ਹਿਰ ਵਿੱਚ ਕਾਨੂੰਨ ਤੇ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

PUBLISHED BY LMI DAILY NEWS PUNJAB

Ramesh Gaba

8/29/20251 min read

photo of white staircase
photo of white staircase

My post content