ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 3 ਕਿਲੋ 424 ਗ੍ਰਾਮ ਹੈਰੋਇਨ, 2 ਲੱਖ ਰੁਪਏ ਡਰੱਗ ਮਨੀ ਅਤੇ ਫਾਰਚੂਨਰ ਗੱਡੀ ਸਮੇਤ ਇੱਕ ਵਿਅਕਤੀ ਕਾਬੂ*

ਜਲੰਧਰ 31 ਅਗਸਤ (ਰਮੇਸ਼ ਗਾਬਾ) ਸ਼ਹਿਰ ਅੰਦਰ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਧੀਨ ਸਪੈਸ਼ਲ ਸੈੱਲ ਜਲੰਧਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3 ਕਿਲੋ 424 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ, ਸ੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਜਾਰੀ ਕਾਰਵਾਈ ਅਧੀਨ, ਮਨਪ੍ਰੀਤ ਸਿੰਘ (DCP ਇਨਵੈਸਟਿਗੇਸ਼ਨ), ਪਰਮਜੀਤ ਸਿੰਘ (ADCP) ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਸਪੈਸ਼ਲ ਸੈੱਲ ਦੀ ਅਗਵਾਈ ਵਿੱਚ ਨਸ਼ਾ ਸਮੱਗਲਰਾਂ ਵਿਰੁੱਧ ਵਿਸ਼ੇਸ਼ ਓਪਰੇਸ਼ਨ ਚਲਾਇਆ ਗਿਆ। ਜਿਸ ਦੋਰਾਨ ਮਿਤੀ 29/30.08.2025 ਨੂੰ ਗਸ਼ਤ ਦੌਰਾਨ ਸੁਦਾਮਾ ਵਿਹਾਰ ਰੋਡ ਤੋਂ ਜਲੰਧਰ ਇਨਕਲੇਵ ਰੋਡ ਵੱਲ ਜਾ ਰਹੀ ਪੁਲਿਸ ਟੀਮ ਨੇ ਘਰ ਨੰਬਰ 9, ਜਲੰਧਰ ਇਨਕਲੇਵ ਨੇੜੇ ਤੋਂ ਇੱਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 3 ਕਿਲੋ 424 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਦੋਸ਼ੀ ਦੀ ਪਛਾਣ ਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਘਰ ਨੰਬਰ 9 ਜਲੰਧਰ ਇਨਕਲੇਵ ਨੇੜੇ ਖਾਂਬਰਾ ਕਲੋਨੀ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ। ਇਸ ਸਬੰਧ ਵਿੱਚ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਵਿੱਚ ਮੁੱਕਦਮਾ ਨੰਬਰ 222 ਮਿਤੀ 30.08.2025 ਅਧੀਨ ਧਾਰਾ 21C, 27A, 61-85 NDPS ਐਕਟ ਅਧੀਨ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀ ਕੋਲੋਂ ਇੱਕ ਫਾਰਚੂਨਰ ਗੱਡੀ ਨੰਬਰ PB-08-CL-0006 ( ਰੰਗ ਚਿੱਟਾ) ਵੀ ਬਰਾਮਦ ਕੀਤੀ ਗਈ ਹੈ। ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਨਜੀਤ ਸਿੰਘ ਉਕਤ ਦੇ ਖ਼ਿਲਾਫ ਪਹਿਲਾਂ ਵੀ 3 ਅਪਰਾਧਿਕ ਮੁੱਕਦਮੇ ਦਰਜ ਹਨ। ਉਹਨਾਂ ਅੱਗੇ ਦੱਸਿਆ ਕਿ ਮਨਜੀਤ ਸਿੰਘ ਉਕਤ ਦੇ ਬੈਕਵਰਡ ਲਿੰਕ ਦਿੱਲੀ ਨਾਲ ਸਬੰਧਤ ਹਨ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਨਸ਼ਿਆਂ ਦੇ ਇਸ ਪੂਰੇ ਜਾਲ ਦਾ ਡੂੰਘਾਈ ਨਾਲ ਖੁਲਾਸਾ ਕੀਤਾ ਜਾ ਸਕੇ।

PUBLISHED BY LMI DAILY NEWS PUNJAB

Ramesh Gaba

8/31/20251 min read

worm's-eye view photography of concrete building
worm's-eye view photography of concrete building

My post content