ਨਸ਼ਾ ਤਸਕਰਾਂ 'ਤੇ ਸਖ਼ਤੀ: 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜਲੰਧਰ ਦੇ ਫ਼ੱਗੂ ਮੁਹੱਲੇ ਵਿੱਚ ਅਣਅਧਿਕਾਰਤ ਜਾਇਦਾਦ ਢਾਹ ਦਿੱਤੀ ਗਈ* ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਬਦਨਾਮ ਨਸ਼ਿਆਂ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਨਸ਼ਿਆਂ ਦੇ ਤਸਕਰ ਦੇ ਵਿਰੁੱਧ 5 ਮੁਕੱਦਮੇ ਦਰਜ ਹਨ ਸੀ.ਪੀ ਨੇ ਇਸ ਨਸ਼ੇ ਖ਼ਤਰੇ ਨੂੰ ਮਿਟਾਉਂਦੇ ਹੋਏ ਜਲੰਧਰ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ

ਜਲੰਧਰ 31 ਅਗਸਤ*:(ਰਮੇਸ਼ ਗਾਬਾ) ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਪਹਿਲਕਦਮੀ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਇੱਕ ਫੈਸਲਾਕੁੰਨ ਕਦਮ ਚੁੱਕਦਿਆਂ, ਜਲੰਧਰ ਨਗਰ ਨਿਗਮ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਨਾਲ ਤਾਲਮੇਲ ਕਰਕੇ ਐਤਵਾਰ ਨੂੰ ਫ਼ੱਗੂ ਮੁਹੱਲੇ ਵਿੱਚ ਇੱਕ ਬਦਨਾਮ ਨਸ਼ਾ ਤਸਕਰ ਨਾਲ ਸਬੰਧਤ ਇੱਕ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ ਫ਼ੱਗੂ ਮੁਹੱਲੇ ਵਿੱਚ ਰਾਹੁਲ ਕੁਮਾਰ @ ਚੂਹੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 13, ਫ਼ੱਗੂ ਮੁਹੱਲਾ, ਨੇੜੇ ਬਾਬਾ ਜਗਜੀਵਨ ਸਿੰਘ ਚੌਂਕ, ਗੜ੍ਹਾਂ ਜਲੰਧਰ ਦੀ ਗੈਰਕਾਨੂੰਨੀ ਜਾਇਦਾਦ ਢਾਹ ਦਿੱਤੀ ਗਈ। ਰਾਹੁਲ ਕੁਮਾਰ @ ਚੂਹੀ ਅਤੇ ਉਸਦਾ ਭਰਾ ਸੌਰਵ ਦੋਵੇਂ ਹੀ ਜਾਣੇ-ਪਛਾਣੇ ਨਸ਼ਾ ਤਸਕਰ ਹਨ। ਰਾਹੁਲ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਅਤੇ ਆਬਕਾਰੀ ਐਕਟ ਅਧੀਨ 5 ਮੁਕੱਦਮੇ ਦਰਜ ਹਨ, ਜਦਕਿ ਉਸਦੇ ਭਰਾ ਸੋਰਵ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਦੇ 2 ਅਤੇ ਚੋਰੀ ਦਾ 1 ਮੁਕੱਦਮਾ ਦਰਜ ਹੈ। "ਇਹ ਕਾਰਵਾਈ ਡਰੱਗ ਮਾਫੀਆ ਲਈ ਇੱਕ ਸਖ਼ਤ ਸੰਦੇਸ਼ ਹੈ। ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਖਤਮ ਕਰਕੇ, ਅਸੀਂ ਨਾ ਸਿਰਫ਼ ਕਾਨੂੰਨ ਲਾਗੂ ਕਰ ਰਹੇ ਹਾਂ, ਸਗੋਂ ਆਪਣੇ ਆਂਢ-ਗੁਆਂਢ ਨੂੰ ਨਸ਼ੀਲੇ ਪਦਾਰਥਾਂ ਦੀ ਪਕੜ ਤੋਂ ਵੀ ਮੁਕਤ ਕਰ ਰਹੇ ਹਾਂ," ਸੀਪੀ ਧਨਪ੍ਰੀਤ ਕੌਰ ਨੇ ਕਿਹਾ। ਉਨ੍ਹਾਂ ਨੇ ਕਮਿਸ਼ਨਰੇਟ ਪੁਲਿਸ ਦੀ ਨਸ਼ਿਆਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਨਾਗਰਿਕਾਂ ਨੂੰ ਸਰਕਾਰ ਦੇ ਵਟਸਐਪ ਨੰਬਰ 9779-100-200 ਰਾਹੀਂ ਨਸ਼ਿਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ, ਜਿਸ ਨਾਲ ਸੂਚਨਾ ਦੇਣ ਵਾਲਿਆਂ ਦੀ ਪੂਰੀ ਗੁਪਤਤਾ ਦਾ ਭਰੋਸਾ ਦਿੱਤਾ ਗਿਆ। ਨਿਵਾਸੀਆਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਰਕਾਰ ਦੇ ਦਲੇਰਾਨਾ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ, "ਇਹ ਨਸ਼ਾ ਤਸਕਰਾਂ ਨੂੰ ਇੱਕ ਮਜ਼ਬੂਤ ਸੰਕੇਤ ਦੇਵੇਗਾ ਅਤੇ ਜਨਤਕ ਵਿਸ਼ਵਾਸ ਨੂੰ ਪ੍ਰੇਰਿਤ ਕਰੇਗਾ।" ਲੋਕਾਂ ਨੇ ਅਜਿਹੀਆਂ ਕਾਰਵਾਈਆਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਚੱਲ ਰਹੀ ਨਸ਼ਿਆਂ ਵਿਰੁੱਧ ਰਾਜ ਦੀ ਜੰਗ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। .

PUBLISHED BY LMI DAILY NEWS PUNJAB

Ramesh Gaba

8/31/20251 min read

photo of white staircase
photo of white staircase

My post content