ਗਰੁੱਪ ਕੇਂਦਰ ਜਲੰਧਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਵੱਖ-ਵੱਖ ਖੇਡ ਮੁਕਾਬਲਿਆਂ ਤੋਂ ਇਲਾਵਾ ਸਾਈਕਲ ਰੈਲੀ ਕੱਢੀ
ਜਲੰਧਰ, 31 ਅਗਸਤ (ਰਮੇਸ਼ ਗਾਬਾ): ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਉਪ ਮਹਾ ਨਿਰੀਖਕ ਰਾਕੇਸ਼ ਰਾਓ ਦੀ ਅਗਵਾਈ ਵਿੱਚ ਗਰੁੱਪ ਕੇਂਦਰ ਜਲੰਧਰ ਵਿਖੇ 29 ਤੋਂ 31 ਅਗਸਤ ਤੱਕ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਦੌਰਾਨ ਗਰੁੱਪ ਕੇਂਦਰ ਸੀ.ਆਰ.ਪੀ.ਐਫ. ਜਲੰਧਰ ਵਿੱਚ ਮੌਜੂਦ ਸਾਰੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦੇ ਹੋਏ ਖੁਦ ਨੂੰ ਸਰੀਰਕ ਤੌਰ ’ਤੇ ਫਿੱਟ, ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਭਾਵਨਾਤਮਕ ਤੌਰ ’ਤੇ ਸੰਤੁਲਿਤ ਬਣਾਉਣ ਦੀ ਸਹੁੰ ਚੁੱਕੀ ਗਈ। ਇਸ ਦੌਰਾਨ ਗਰੁੱਪ ਕੇਂਦਰ ਵਿਖੇ ਟੱਗ ਆਫ਼ ਵਾਰ, ਬੱਚਿਆਂ ਦੀ ਦੌੜ, ਵਾਦ-ਵਿਵਾਦ, ਵਾਲੀਵਾਲ ਮੈਚ ਤੋਂ ਇਲਾਵਾ ਹੋਰ ਖੇਡ ਮੁਕਾਬਲੇ ਕਰਵਾਏ ਗਏ ਅਤੇ ਫਿਜ਼ਿਓਥੈਰੇਪਿਸਟ ਵੱਲੋਂ ਫਿਟਨੈੱਸ ’ਤੇ ਭਾਸ਼ਣ ਦਿੱਤਾ ਗਿਆ। ਐਤਵਾਰ ਨੂੰ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਗਰੁੱਪ ਕੇਂਦਰ ਵਿੱਚ ਮੌਜੂਦ ਸਾਰੇ ਅਧਿਕਾਰੀਆਂ, ਜਵਾਨਾਂ ਅਤੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਗਰੁੱਪ ਕੇਂਦਰ ਜਲੰਧਰ ਦੇ ਉਪ ਮਹਾ ਨਿਰੀਖਕ ਰਾਕੇਸ਼ ਰਾਓ ਵੀ ਮੌਜੂਦ ਸਨ।
PUBLISHED BY LMI DAILY NEWS PUNJAB
My post content
