ਅਕਸ਼ੇ ਕੁਮਾਰ ਦੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਕੀਤੀ ਮਦਦ ਕਰਨ ਦੀ ਮੰਗ। ਪਰਿਵਾਰ ਕਰ ਰਿਹਾ ਹੈ ਦਰਿਆ ਬਿਆਸ ਵਿੱਚ ਅਕਸ਼ੇ ਕੁਮਾਰ ਦੀ ਭਾਲ। ਬਿਆਸ ਦਰਿਆ ਦਾ ਪੁੱਲ ਮੇਰੇ ਅਧੀਨ ਨਾ ਆਉਂਦੇ ਹੋਏ ਵੀ ਇਨਸਾਨੀਅਤ ਨਾਤੇ ਹਰ ਸੰਭਵ ਮਦਦ ਕਰਾਂਗੇ,,ਥਾਣਾ ਮੁੱਖੀ ਬਿਕਰਮ ਸਿੰਘ।
ਸ੍ਰੀ ਹਰਿਗੋਬਿੰਦਪੁਰ (ਜਸਪਾਲ ਚੰਦਨ) ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਗੁਰਮੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੇਰਾ ਬੇਟਾ ਅਕਸ਼ੇ ਕੁਮਾਰ ਸ਼ੁਕਰਵਾਰ ਨੂੰ ਅਚਾਨਕ ਘਰੋਂ ਚਲਾ ਗਿਆ ਸੀ ਅਤੇ ਆਪਣੀ ਭੈਣ ਨੂੰ ਵਟਸਐਪ ਰਾਹੀਂ ਕਾਲ ਕਰਕੇ ਕਿਹਾ ਸੀ ਕਿ ਮੈ ਬਿਆਸ ਦਰਿਆ ਦੇ ਪੁੱਲ ਤੇ ਆ ਗਿਆ ਹਾ ਅਤੇ ਦਰਿਆ ਵਿੱਚ ਛਾਲ ਮਾਰਨ ਲੱਗਾ ਹਾਂ ਉਸਤੋਂ ਬਾਅਦ ਫੋਨ ਬੰਦ ਹੋ ਗਿਆ ਜਦੋਂ ਪਰਿਵਾਰ ਨੇ ਬਿਆਸ ਦਰਿਆ ਦੇ ਪੁੱਲ ਤੇ ਜਾ ਕੇ ਵੇਖਿਆ ਤਾਂ ਪੁੱਲ ਵਿਚਕਾਰ ਤੋ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲੀਆਂ ਪਰਿਵਾਰ ਨੂੰ ਸ਼ੰਕਾ ਹੈ ਕਿ ਅਕਸ਼ੇ ਕੁਮਾਰ ਨੇ ਸੱਚੀ ਦਰਿਆ ਵਿੱਚ ਛਾਲ ਨਾ ਮਾਰ ਦਿੱਤੀ ਹੋਵੇ ਤਿੰਨ ਤਿੰਨ ਬੀਤਨ ਦੇ ਬਾਅਦ ਵੀ ਅਕਸ਼ੇ ਕੁਮਾਰ ਦਾ ਕੋਈ ਪਤਾ ਨਹੀਂ ਲੱਗਾ ਇਸ ਸਬੰਧੀ ਅਕਸ਼ੇ ਕੁਮਾਰ ਦੇ ਪਿਤਾ ਨੇ ਥਾਣਾ ਟਾਂਡਾ ਦੀ ਰੜਾ ਮੋੜ ਚੌਂਕੀ ਵਿੱਚ ਦਰਜ ਕਰਵਾਇਆ ਸੀ ਪਰ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਅੱਜ ਅਕਸ਼ੇ ਕੁਮਾਰ ਦਾ ਪਿਤਾ ਅਤੇ ਹੋਰ ਰਿਸ਼ਤੇਦਾਰ ਬਿਆਸ ਦਰਿਆ ਦੇ ਕੰਢੇ ਕੰਢੇ ਅਕਸ਼ੇ ਕੁਮਾਰ ਦੀ ਭਾਲ ਕਰ ਰਹੇ ਸਨ ਮੌਕੇ ਤੇ ਪ੍ਰੈਸ ਟੀਮ ਪਹੁੰਚੀ ਤਾਂ ਅਕਸ਼ੇ ਕੁਮਾਰ ਦੇ ਪਿਤਾ ਪਰਿਵਾਰ ਨੇ ਗੱਲਬਾਤ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਗੋਤਾਖਰ ਟੀਮ ਬੁਲਾ ਕੇ ਮੇਰੇ ਬੇਟੇ ਦੀ ਬਿਆਸ ਦਰਿਆ ਵਿੱਚ ਭਾਲ ਕੀਤੀ ਜਾਵੇ,,,ਕੀ ਕਹਿਣਾ ਚੌਂਕੀ ਰੜਾ ਮੋੜ,, ਰਜੇਸ਼ ਕੁਮਾਰ ਦਾ,,, ਜਦੋਂ ਫੌਨ ਉਪਰ ਅਕਸ਼ੇ ਕੁਮਾਰ ਦੀ ਡੁੱਬਣ ਦੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਅਕਸ਼ੇ ਕੁਮਾਰ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋ ਚਲਿਆ ਸੀ ਇਸ ਲਈ ਥਾਣਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਪੁਲਿਸ ਦੀ ਜ਼ੁਮੇਵਾਰੀ ਬਣਦੀ ਹੈ ਕੀ ਕਹਿਣਾ ਥਾਣਾ ਮੁਖੀ ਬਿਕਰਮ ਸਿੰਘ ਸ੍ਰੀ ਹਰਿਗੋਬਿੰਦਪੁਰ ਸਾਹਿਬ ਜੀ ਦਾ,,, ਜਦੋਂ ਅਸੀਂ ਥਾਣਾ ਟਾਂਡਾ ਦੇ ਏ ਐਸ ਆਈ ਰਜੇਸ਼ ਕੁਮਾਰ ਦੀ ਗੱਲ ਦੱਸੀ ਤਾਂ ਉਹਨਾਂ ਕਿਹਾ ਕਿ ਬਿਆਸ ਦਰਿਆ ਪੂਰੀ ਤਰ੍ਹਾਂ ਥਾਣਾ ਟਾਂਡਾ ਅਧੀਨ ਆਉਂਦਾ ਹੈ ਪਰ ਫ਼ਿਰ ਵੀ ਐਸ ਐਚ ਓ ਬਿਕਰਮ ਸਿੰਘ ਨੇਂ ਆਪਣੇ ਅਧੀਨ ਨਾ ਆਉਂਦੇ ਹੋਏ ਵੀ ਇਨਸਾਨੀਅਤ ਨਾਤੇ ਇੱਕ ਪ੍ਰਾਈਵੇਟ ਖੋਤਖੋਰ ਟੀਮ ਨਾਲ਼ ਗੱਲਬਾਤ ਕੀਤੀ ਜੋ ਸੋਮਵਾਰ ਨੂੰ ਬਿਆਸ ਦਰਿਆ ਵਿੱਚ ਚਰਚਾ ਅਭਿਆਨ ਚਲਾਉਣਗੇ ਪਰਿਵਾਰ ਨੇ ਐਸ ਐਸ ਓ ਬਿਕਰਮ ਸਿੰਘ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਦਿਲੋਂ ਧੰਨਵਾਦ ਕੀਤਾ।
PUBLISHED BY LMI DAILY NEWS PUNJAB
My post content
