ਅਕਸ਼ੇ ਕੁਮਾਰ ਦੀ ਸੱਤਵੇਂ ਦਿਨ ਬਿਆਸ ਦਰਿਆ ਵਿੱਚ ਮਿਲੀ ਲਾਸ਼
ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਸੀ ਸਰਚ ਅਭਿਆਨ ਸ੍ਰੀ ਹਰਿਗੋਬਿੰਦਪੁਰ ਸਾਹਿਬ (ਜਸਪਾਲ ਚੰਦਨ) ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਅਕਸ਼ੇ ਕੁਮਾਰ ਜੋ ਪੱਬ ਜੀ ਗੇਮ ਖੇਡਣ ਨਾਲ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਪਿਛਲੇ ਸ਼ੁਕਰਵਾਰ ਨੂੰ ਵਟਸਐਪ ਰਾਹੀਂ ਪਰਿਵਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਮੈ ਬਿਆਸ ਦਰਿਆ ਵਿੱਚ ਛਾਲ ਮਾਰਨ ਲੱਗਾ ਹਾਂ ਪਰਿਵਾਰ ਨੇ ਬਹੁਤ ਸਮਝਾਇਆ ਪਰ ਅਕਸ਼ੇ ਨੇ ਫੋਨ ਬੰਦ ਕਰ ਦਿੱਤਾ ਜਦੋਂ ਪਰਿਵਾਰ ਬਿਆਸ ਦਰਿਆ ਦੇ ਪੁੱਲ ਤੇ ਪਹੁੰਚਿਆ ਤਾਂ ਅਕਸ਼ੇ ਕੁਮਾਰ ਦੀ ਚੱਪਲ ਮਿਲ਼ੀ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਐਸ ਐਸ ਓ ਬਿਕਰਮ ਸਿੰਘ ਸ੍ਰੀ ਹਰਿਗੋਬਿੰਦਪੁਰ ਸਾਹਿਬ ਨੇ ਆਪਣਾ ਏਰੀਆ ਨਾ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਨਾਲ ਗੱਲਬਾਤ ਕੀਤੀ ਤਾਂ ਸੇਵਾ ਦਲ ਦੇ ਮੁਖੀ ਸ੍ਰ ਮਨਜੋਤ ਸਿੰਘ ਤਰੁੰਤ ਆਪਣੀ ਪੂਰੀ ਟੀਮ ਨਾਲ਼ ਬਿਆਸ ਦਰਿਆ ਤੇ ਪਹੁੰਚੇ ਅਤੇ ਪਿਛਲੇ ਪੰਜ ਦਿਨਾਂ ਤੋਂ ਦਰਿਆ ਵਿੱਚ ਸਰਚ ਕੀਤਾ ਜਾ ਰਿਹਾ ਸੀ ਅੱਜ ਤਕਰੀਬਨ ਬਾਅਦ ਦੁਪਹਿਰ 2 ਵਜੋਂ 3 ਕੁ ਕਿਲੋਮੀਟਰ ਦੂਰੀ ਤੋਂ ਅਕਸ਼ੇ ਕੁਮਾਰ ਦੀ ਲਾਸ਼ ਮਿਲੀ ਸੰਸਥਾ ਵੱਲੋਂ ਪਰਿਵਾਰ ਦੇ ਹਵਾਲੇ ਕਰ ਦਿੱਤੀ ਮੌਕੇ ਤੇ ਐਸ ਐਚ ਓ ਬਿਕਰਮ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
PUBLISHED BY LMI DAILY NEWS PUNJAB
My post content
