ਬਿਆਸ ਦਰਿਆ ਵਿੱਚ ਇੱਕ ਵਿਅਕਤੀ ਵੱਲੋਂ ਸੁਟਿਆ ਗਿਆ ਗੰਦਾ ਕੂੜਾ
ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਨੇ ਕੀਤੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਗੁਰਦਾਸਪੁਰ (ਜਸਪਾਲ) ਸ੍ਰੀ ਹਰਿਗੋਬਿੰਦਪੁਰ ਸਾਹਿਬ ਨਜ਼ਦੀਕ ਬਿਆਸ ਦਰਿਆ ਵਿੱਚ ਗੰਦਾ ਕੂੜਾ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਿਛਲੇ ਦਿਨੀਂ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲ ਦੇ ਪ੍ਰਧਾਨ ਮਨਜੋਤ ਸਿੰਘ ਆਪਣੀ ਟੀਮ ਨਾਲ ਬਿਆਸ ਦਰਿਆ ਵਿੱਚ ਇੱਕ ਨੌਜਵਾਨ ਦੀ ਭਾਲ਼ ਕਰ ਰਹੇ ਸਨ ਤਾਂ ਉਨ੍ਹਾਂ ਦਰਿਆ ਵਿੱਚ ਵੱਡੇ ਪੱਧਰ ਤੇ ਗੰਦਾ ਕੂੜਾ ਪਿਆ ਵੇਖਿਆ ਤਾਂ ਉਨ੍ਹਾਂ ਨੇ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਲਿਆਂਦਾ ਪੱਤਰਕਾਰ ਜਦੋ ਦੱਸੀ ਜਗ੍ਹਾ ਤੇ ਪਹੁੰਚੇ ਤਾਂ ਸੱਚ ਵਿੱਚ ਹੀ 20-25 ਟਿੱਪਰ ਗੰਦਾ ਕੂੜਾ ਬਿਆਸ ਦਰਿਆ ਵਿੱਚ ਸੁਟਿਆ ਹੋਇਆ ਸੀ ਇਸ ਬਾਰੇ ਆਸ ਪਾਸ ਵਾਲਿਆਂ ਦੱਸਿਆ ਕਿ ਇਹ ਪਿੰਡ ਰੜਾ ਦੇ ਨਿੱਕੂ ਨਾਮਕ ਵਿਅਕਤੀ ਨੇ ਸੁੱਟਿਆ ਹੈ ਜਦੋਂ ਫੋਨ ਤੇ ਨਿੱਕੂ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਰਿਆ ਨਾਲ ਲੱਗਦੀ ਮੇਰੀ ਜ਼ਮੀਨ ਹੈ ਅਤੇ ਮੇਰੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਰਹੀ ਹੈ ਉਸਨੂੰ ਬਚਾਉਣ ਲਈ ਮੈ ਇਹ ਵੇਸਟਜ ਸੁੱਟੀ ਹੈ ਅੱਜ ਮੋਕੇ ਦਾ ਜਾਇਜ਼ਾ ਲੈਣ ਪਹੁੰਚੇ ਮਾਈਨੰਗ ਵਿਭਾਗ ਗੁਰਦਾਸਪੁਰ ਦੇ ਸੁਪਰਵਾਈਜ਼ਰ ਜਸਪਾਲ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਏਰੀਆ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦਾ ਹੈ ਅਤੇ ਅਸੀਂ ਇਸ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਬੰਧਤ ਮਹਿਕਮੇ ਨੂੰ ਲਿਖਾਂਗੇ ਵੱਗਦੇ ਪਾਣੀ ਵਿੱਚ ਕੂੜਾ ਸੁੱਟਣ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਤਫਤੀਸ਼ ਕਰਕੇ ਕੂੜਾ ਸੁੱਟਣ ਵਾਲੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
My post content
