ਅਮਰੀਕਾ ਵੱਲੋਂ ਭੇਜੇ ਦੂਜੇ ਜਹਾਜ਼ ਵਿੱਚ ਡਿਪੋਰਟ ਕੀਤਾ ਪਿੰਡ ਭੇਟ ਪੱਤਣ ਦਾ ਗੁਰਮੇਲ ਸਿੰਘ ਆਇਆ ਵਾਪਸ। ਏਅਰਪੋਰਟ ਅਮ੍ਰਿਤਸਰ ਤੋ ਹੀ ਗੁਰਮੇਲ ਸਿੰਘ ਦੀ ਭੂਆਂ ਲੈ ਗਈ ਆਪਣੇ ਨਾਲ। ਡਿਪਰੈੱਸ਼ਨ ਵਿੱਚ ਸੀ ਗੁਰਮੇਲ ਸਿੰਘ,,ਦੋਸਤ,
ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ) ਅਮਰੀਕਾ ਵੱਲੋਂ ਗ਼ੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਲੋਕਾਂ ਨੂੰ ਵਾਪਸ ਭੇਜਣ ਦਾ ਸਿਲਸਿਲਾ ਰੁੱਕ ਨਹੀਂ ਰਿਹਾ ਅਮਰੀਕਾ ਵੱਲੋਂ 16 ਫਰਵਰੀ ਨੂੰ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਤੜਕਸਾਰ ਦੂਜਾ ਜਹਾਜ਼ ਲੈਂਡ ਹੋ ਗਿਆ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਭੇਟ ਪੱਤਣ ਦਾ ਗੁਰਮੇਲ ਸਿੰਘ ਵੀ ਪਹੁੰਚਿਆ ਜਿਸ ਨੂੰ ਲੈਣ ਲਈ ਪਰਿਵਾਰਕ ਮੈਂਬਰ ਅਤੇ ਦੋਸਤ ਵੀ ਪਹੁੰਚੇ ਸਨ ਅਮ੍ਰਿਤਸਰ ਗੁਰਮੇਲ ਸਿੰਘ ਦੇ ਪਿਤਾ ਨੇ ਦੱਸਿਆ ਗੁਰਮੇਲ ਸਿੰਘ ਬਹੁਤ ਘਬਰਾਇਆ ਅਤੇ ਪ੍ਰੇਸ਼ਾਨ ਸੀ ਜਿਸ ਕਰਕੇ ਗੁਰਮੇਲ ਸਿੰਘ ਨੂੰ ਉਸਦੀ ਭੂਆਂ ਆਪਣੇ ਨਾਲ ਲੈ ਗਈ ਗੁਰਮੇਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਅਮਨ ਨਾਮਕ ਏਜੰਟ ਪਿੰਡ ਚਲਾਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਾਹੀਂ ਭੇਜਿਆ ਸੀ ਅਤੇ ਲੱਗਭੱਗ 31 ਲੱਖ ਰੁਪਏ ਅਸੀਂ ਦੇ ਚੁੱਕੇ ਹਾਂ ਏਜੰਟ ਨੂੰ ਗੁਰਮੇਲ ਸਿੰਘ ਦੇ ਪਿਤਾ ਅਜੈਬ ਸਿੰਘ ਜੋ ਇੱਕ ਛੋਟਾ ਜਿਹਾ ਢਾਬਿ ਚਲਾਉਦਾ ਅਤੇ ਸਾਰੇ ਪੈਸੇ ਵਿਆਜ਼ ਤੇ ਚੁੱਕ ਕੇ ਏਜੰਟ ਨੂੰ ਦਿਤੇ ਸਨ ਅਜੈਬ ਸਿੰਘ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਏਜੰਟ ਖਿਲਾਫ ਕਾਰਵਾਈ ਕਰਕੇ ਸਾਨੂੰ ਸਾਡੇ ਪੈਸੇ ਵਾਪਸ ਕਰਵਾਏ ਜਾਣ ਤਾ ਜੋ ਗੁਰਮੇਲ ਸਿੰਘ ਕੋਈ ਕਾਰੋਬਾਰ ਕਰਕੇ ਆਪਣਾ ਜੀਵਨ ਬਸ਼ਰ ਕਰ ਸਕੇ ਗੁਰਮੇਲ ਸਿੰਘ ਦੇ ਦੋਸਤ ਸਰਵਣ ਸਿੰਘ ਨੇ ਦੱਸਿਆ ਕਿ ਜਦੋਂ ਗੁਰਮੇਲ ਸਿੰਘ ਨਾਲ ਸਾਡੀ ਗੱਲ ਹੋਈ ਤਾਂ ਉਸਨੇ ਦੱਸਿਆ ਕਿ ਸਾਨੂੰ ਜਹਾਜ਼ ਵਿੱਚ ਹੱਥਕੜੀਆਂ ਅਤੇ ਬੇੜੀਆਂ ਪਾਈਆਂ ਹੋਈਆਂ ਸਨ ਜੋ ਅਮ੍ਰਿਤਸਰ ਪਹੁੰਚ ਕੇ ਖੋਲੀਆਂ ਗਈਆ ਅਤੇ ਰਸਤੇ ਵਿੱਚ ਵੀ ਨਾਂ ਮਾਤਰ ਖਾਣਪੀਣ ਨੂੰ ਦਿੱਤਾ ਗਿਆ।
PUBLISHED BY LMI DAILY NEWS PUNJAB
My post content
