ਪੰਜ-ਆਬ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ
ਸ੍ਰੀ ਹਰਿਗੋਬਿੰਦਪੁਰ ਸਾਹਿਬ 20 ਫਰਵਰੀ 2025 (ਜਸਪਾਲ ਚੰਦਰ): ਅੱਜ ਪੰਜ-ਆਬ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਚੌਥਾ ਸਿਲਾਈ ਮਸ਼ੀਨ ਵੰਡ ਸਮਾਗਮ ਲੱਕੀ ਰੈਸਟੋਰੈਂਟ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ੍ਰ. ਮਨਜੀਤ ਸਿੰਘ (ਯੂ.ਐਸ.ਏ.), ਮੈਡਮ ਪ੍ਰਭਜੋਤ ਕੌਰ (ਯੂ.ਐਸ.ਏ.), ਅਤੇ ਬਲਬੀਰ ਸਿੰਘ (ਯੂ.ਐਸ.ਏ.) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੈਸ ਨਾਲ ਗੱਲਬਾਤ ਕਰਦਿਆਂ, ਮਨਜੀਤ ਸਿੰਘ (ਯੂ.ਐਸ.ਏ.) ਨੇ ਦੱਸਿਆ ਕਿ ਸੋਸਾਇਟੀ ਪਿਛਲੇ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ, ਜਿਸਦੀ ਜ਼ਿੰਮੇਵਾਰੀ ਹੈਪੀ ਰੰਧੇਵ ਭੱਟੀਵਾਲ ਬਾਖੂਬੀ ਨਿਭਾ ਰਹੇ ਹਨ। ਪਿਛਲੇ ਚਾਰ ਸਾਲਾਂ ਦੌਰਾਨ ਪਿੰਡਾਂ ਵਿੱਚ ਲੜਕੀਆਂ ਦੇ ਸਵੈ-ਰੁਜ਼ਗਾਰ ਲਈ ਸਿਲਾਈ ਸਿਖਲਾਈ ਸੈਂਟਰ ਖੋਲ੍ਹੇ ਗਏ। ਕੋਰਸ ਪੂਰਾ ਹੋਣ ‘ਤੇ ਲੜਕੀਆਂ ਨੂੰ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਹਨ। ਇਸੇ ਪੜਾਅ ਤਹਿਤ ਅੱਜ ਚੌਥਾ ਸਿਲਾਈ ਮਸ਼ੀਨ ਵੰਡ ਸਮਾਗਮ ਕਰਵਾਇਆ ਗਿਆ। ਇਨ੍ਹਾਂ ਤੋਂ ਇਲਾਵਾ, ਚਾਰ ਲੋੜਵੰਦ ਪਰਿਵਾਰਾਂ ਨੂੰ ਪੱਕੇ ਘਰ ਵੀ ਬਣਾ ਕੇ ਦਿੱਤੇ ਗਏ। ਮੈਡਮ ਪ੍ਰਭਜੋਤ ਕੌਰ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਸਿਲਾਈ, ਕੱਢਾਈ, ਤੇ ਪੇਂਟਿੰਗ ਦੇ ਕੋਰਸ ਕਰਵਾਏ ਜਾਣ, ਤਾਂ ਜੋ ਉਹ ਸਮਾਜ ਵਿੱਚ ਆਪਣੇ ਪੈਰਾਂ ‘ਤੇ ਖੜ੍ਹ ਸਕਣ। ਇਸ ਸਮਾਗਮ ਵਿੱਚ ਸੋਸਾਇਟੀ ਵੱਲੋਂ ਚਾਰ ਹੋਰ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੇ ਪੰਜ-ਆਬ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ, ਪ੍ਰਸਿੱਧ ਲੋਕ ਗਾਇਕ ਨਿਰਮਲ ਸਿੰਘ "ਨਿੰਮਾ ਬੋਬੋਵਾਲਾ" ਨੇ ਧਾਰਮਿਕ ਗੀਤਾਂ ਰਾਹੀਂ ਹਾਜ਼ਰੀ ਲਵਾਈ। ਅਖੀਰ ਵਿੱਚ, ਹੈਪੀ ਰੰਧੇਵ ਭੱਟੀਵਾਲ ਨੇ ਸੋਸਾਇਟੀ ਦੇ ਸੀਨੀਅਰ ਐਨ.ਆਰ.ਆਈ. ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਯੋਗਦਾਨ ਰਾਹੀਂ ਇਹ ਸੋਸਾਇਟੀ ਨਵੀਆਂ ਉੱਚਾਈਆਂ ਨੂੰ ਛੂਹ ਰਹੀ ਹੈ। ਇਸ ਮੌਕੇ ‘ਤੇ ਸਰਪੰਚ ਸਿਮਰਨਦੀਪ ਸਿੰਘ (ਪੀਰ ਦੀ ਸੈਨ), ਸਾਬਕਾ ਸਰਪੰਚ ਸਕੰਦਰ ਸਿੰਘ (ਭੱਟੀਵਾਲ), ਰਾਜਾ ਬਲੜਵਾਲ (ਪ੍ਰਧਾਨ ਯੂਥ ਅਕਾਲੀ ਦਲ), ਸੁਖਦੇਵ ਸਿੰਘ (ਪਲਾਹਾ), ਗੁਰਪਿੰਦਰ ਸਿੰਘ (ਭੱਟੀਵਾਲ), ਮੈਂਬਰ ਦਿਲਬਾਗ ਸਿੰਘ (ਧਾਰੀਵਾਲ), ਗੀਤਕਾਰ ਬਲਜੀਤ (ਮਚਰਾਵਾਂ), ਸਾਹੀ (ਵਿਠਵਾ), ਅਤੇ ਦੀਵਾਨ ਸਿੰਘ ਸਮੇਤ ਹੋਰ ਵਿਅਕਤੀ ਵੀ ਹਾਜ਼ਰ ਰਹੇ।
PUBLISHED BY LMI DAILY NEWS PUNJAB
My post content
