*ਚੰਗੀ ਪ੍ਰਾਹੁਣਾਚਾਰੀ ਲਈ ਅਵਲ ਬਹਾਦਰਪੁਰ ਰਜੋਆ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ*
ਸ਼੍ਰੀ ਹਰਗੋਬਿੰਦਪੁਰ 23 ਫਰਵਰੀ 2025 (ਜਸਪਾਲ ਚੰਦਨ) ਸਕੂਲ ਸਿੱਖਿਆ ਵਿਭਾਗ ਵੱਲੋਂ ਬਲਾਕ ਵਾਇਜ਼ ਅਧਿਆਪਕ ਟ੍ਰੇਨਿੰਗ, ਕਰਾਟੇ ਮੈਚ, ਸੈਮੀਨਾਰ, ਮੀਟਿੰਗ ਆਦਿ ਦਾ ਸਮੇਂ ਸਮੇਂ ਬਲਾਕ ਪੱਧਰੀ ਆਯੋਜਨ ਕੀਤਾ ਜਾਂਦਾ ਹੈ। ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਇਹ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਆਯੋਜਿਤ ਹੁੰਦੇ ਹਨ। ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਕੰਪਿਊਟਰ ਅਧਿਆਪਕਾਂ ਦਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਰਜੋਆ ਵਿਖੇ ਲੱਗਾ। ਇਸ ਸੈਮੀਨਾਰ ਦਾ ਪ੍ਰਬੰਧਨ ਪ੍ਰਿੰਸੀਪਲ ਰਾਮ ਲਾਲ ਕੰਮ ਬਲਾਕ ਨੋਡਲ ਅਫਸਰ ਦੀ ਅਗਵਾਈ ਵਿੱਚ ਕੀਤਾ ਗਿਆ। ਪ੍ਰਿੰਸੀਪਲ ਰਾਮ ਲਾਲ ਨੇ ਸੈਮੀਨਾਰ ਦਾ ਆਗਾਜ਼ ਕਰਦਿਆਂ ਕੰਪਿਊਟਰ ਅਧਿਆਪਕਾਂ ਨੂੰ ਸਕੂਲ ਦੀ ਬਿਹਤਰੀ ਲਈ ਹੋਰ ਦ੍ਰਿੜਤਾ ਨਾਲ ਕਾਰਜ ਕਰਨ ਲਈ ਪ੍ਰੇਰਿਆ। ਉਹਨਾਂ ਵੱਲੋਂ ਟਰੇਨਿੰਗ ਰਿਸੋਰਸ ਪਰਸਨ ਨੂੰ ਸਨਮਾਨਿਤ ਕੀਤਾ ਗਿਆ। ਬਰਿੰਦਰ ਸਿੰਘ ਨੈਸ਼ਨਲ ਅਵਾਰਡੀ ਕੰਪਿਊਟਰ ਅਧਿਆਪਕ ਨੇ ਬਹਾਦਰ ਰਜੋਆ ਸਕੂਲ ਦੀ ਪ੍ਰਾਹੁਣਾਚਾਰੀ ਦੀ ਸਿਫਤ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਰਾਮ ਲਾਲ ਜੀ ਵੱਲੋਂ ਸੈਮੀਨਾਰ,ਮੀਟਿੰਗ ਆਦਿ ਵਿੱਚ ਆਏ ਹੋਏ ਅਧਿਆਪਕਾਂ ਲਈ ਹਮੇਸ਼ਾ ਹੀ ਉੱਤਮ ਚਾਹ ਪਾਣੀ,ਪ੍ਰਸ਼ਾਦਾ, ਸਲਾਦ, ਸਵੀਟਡਿਸ਼ ਆਦਿ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਆਓ ਭਗਤ ਦੀ ਵਿਲੱਖਣ ਤੇ ਸਲਾਘਾਯੋਗ ਪਿਰਤ ਦੀ ਸ਼ੁਰੂਆਤ ਦਾ ਸ਼੍ਰੇਹ ਪ੍ਰਿੰਸੀਪਲ ਰਾਮ ਲਾਲ ਜੀ ਨੂੰ ਜਾਂਦਾ ਹੈ। ਕੰਪਿਊਟਰ ਅਧਿਆਪਕਾਂ ਵੱਲੋਂ ਇਸ ਵਧੀਆ ਪ੍ਰਬੰਧਨ ਦਾ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੁਲਭੂਸ਼ਨ,ਪਰਮਿੰਦਰ ਸਿੰਘ, ਸਤਨਾਮ ਸਿੰਘ, ਬਚਿੱਤਰ ਸਿੰਘ, ਵਰਿੰਦਰ ਸਿੰਘ, ਪਰਗਟ ਸਿੰਘ, ਬਿਕਰਮ ਸਿੰਘ, ਆਰਤੀ, ਮਨਦੀਪ ਕੌਰ, ਰਾਜਬੀਰ ਕੌਰ, ਗੁਰਿੰਦਰਜੀਤ ਕੌਰ, ਪਰਵੀਨ, ਬਲਜੀਤ ਸਿੰਘ, ਪਰਦੀਪ ਸ਼ਰਮਾ, ਨਰੇਸ਼ ਕੁਮਾਰ, ਸੰਦੀਪ ਸਿੰਘ, ਜਗਬੀਰ ਸਿੰਘ ਆਦਿ ਕੰਪਿਊਟਰ ਅਧਿਆਪਕ ਸ਼ਾਮਿਲ ਸਨ।
PUBLISHED BY LMI DAILY NEWS PUNJAB
My post content
