ਯੂ.ਐਸ.ਏ. ਰਹਿੰਦੇ ਸਿਮਰਨਜੀਤ ਸਿੰਘ ਦੇ ਘਰ ‘ਤੇ ਅਣਪਛਾਤਿਆਂ ਵੱਲੋਂ ਹਮਲਾ, ਭੰਨਤੋੜ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ‘ਚ ਕੈਦ

ਗੁਰਦਾਸਪੁਰ (ਜਸਪਾਲ ਚੰਦਨ) — ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਧੰਦੋਈ ਵਿੱਚ ਯੂ.ਐਸ.ਏ. ਰਹਿੰਦੇ ਸਿਮਰਨਜੀਤ ਸਿੰਘ ਦੇ ਪਰਿਵਾਰ ਉੱਤੇ ਕਹਿਰ ਟੁੱਟਿਆ, ਜਦ 24 ਫਰਵਰੀ ਨੂੰ 5-6 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਘਰ ਵਿੱਚ ਬੁਰੀ ਤਰ੍ਹਾਂ ਭੰਨਤੋੜ ਕੀਤੀ, ਬਲਕਿ ਪਰਿਵਾਰਕ ਮੈਂਬਰਾਂ ਨਾਲ ਵੀ ਕੁੱਟਮਾਰ ਕੀਤੀ ਆਨ ਕੈਮਰਾ ਸਿਮਰਨਜੀਤ ਸਿੰਘ ਦੇ ਪਿਤਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਰਾਤ ਦੇ ਸਮੇਂ ਘਰ ਵਿੱਚ ਜਬਰਦਸਤੀ ਵੜੇ। ਉਨ੍ਹਾਂ ਨੇ ਘਰ ਦੀਆਂ ਵਸਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਘਰ ਵਿੱਚ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ। ਕੰਵਲਜੀਤ ਸਿੰਘ ਨਾਲ ਵੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ। ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਚੁੱਕੀ ਹੈ। ਹਮਲਾਵਰ ਬਾਰ-ਬਾਰ "ਸਿਮਰਨਜੀਤ ਕਿੱਥੇ ਹੈ?" ਪੁੱਛਦੇ ਰਹੇ, ਜਿਸ ਕਰਕੇ ਪਰਿਵਾਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਿਮਰਨਜੀਤ ਸਿੰਘ ਦੀ ਗੈਰ-ਹਾਜ਼ਰੀ ‘ਚ ਉਨ੍ਹਾਂ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਗੁਹਾਰ ਲਗਾਈ ਹੈ।

PUBLISHED BY LMI DAILY NEWS PUNJAB

Jaspal Chandan

2/26/20251 min read

My post content