ਮਾਮੂਲੀ ਤਕਰਾਰ ਦੇ ਬਾਅਦ ਰਿਸ਼ਤੇਦਾਰਾਂ ਵੱਲੋਂ ਹੀ ਔਰਤ ਦਾ ਕਤਲ ਕਰਨ ਦਾ ਮ੍ਰਿਤਕਾ ਦੇ ਪੁੱਤਰ ਨੇ ਲਗਾਇਆ ਦੋਸ਼

ਗੁਰਦਾਸਪੁਰ (ਜਸਪਾਲ ਚੰਦਨ) ਗੁਰਦਾਸਪੁਰ ਦੇ ਪਿੰਡ ਜਾਪੂਵਾਲ ਵਿਖੇ ਮਮੂਲੀ ਤਕਰਾਰ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਹੀ ਇੱਕ ਔਰਤ ਦਾ ਸਿਰ ਤੇ ਇੱਟ ਮਾਰ ਕੇ ਕਤਲ ਕਰਨ ਦਾ ਉਸਦੇ ਪੁੱਤਰ ਨੇ ਦੋਸ਼ ਲਗਾਇਆ ਹੈ । ਮ੍ਰਿਤਕਾ ਕ੍ਰਿਸ਼ਨਾ ਦੇ ਬੇਟੇ ਜਤਿੰਦਰ ਦਾ ਕਹਿਣਾ ਹੈ ਕਿ ਉਹ ਆਪਣਾ ਮਕਾਨ ਬਣਾ ਰਹੇ ਹਨ ਅਤੇ ਉਸਦੇ ਚਾਚਾ ਨਾਲ ਉਹਨਾਂ ਦਾ ਪਹਿਲੇ ਵੀ ਝਗੜਾ ਚਲਦਾ ਆ ਰਿਹਾ ਹੈ ਪਰ ਸਰਪੰਚ ਨੇ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਪਰ ਅੱਜ ਜਦੋਂ ਇੱਕ ਕੰਧ ਬਣਵਾ ਰਹੇ ਸਨ ਤਾਂ ਚਾਚਾ ਵੱਲੋਂ ਆਪਣੀ ਜਵਾਈਆਂ ਨੂੰ ਬੁਲਾ ਲਿਆ ਗਿਆ ਤੇ ਚਾਚੇ ਦੇ ਜਵਾਈਆਂ ਨੇ ਆ ਕੇ ਝਗੜਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਮਾਂ ਕ੍ਰਿਸ਼ਨਾ ਦੇ ਸਿਰ ਤੇ ਇੱਕ ਇੱਟ ਵੱਜ ਗਈ ਅਤੇ ਉਸਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਡਿਊਟੀ ਤੇ ਤੈਨਾਤ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਕ੍ਰਿਸ਼ਨ ਦੇਵੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਬਾਰੇ ਸਬੰਧਤ ਥਾਨਾ ਧਾਰੀਵਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਮੁਰਦਾ ਘਰ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।.

PUBLISHED BY LMI DAILY NEWS PUNJAB

Jaspal Chandan

2/26/20251 min read

photo of white staircase
photo of white staircase

My post content