ਮੈਡੀਕਲ ਪ੍ਰੈਕਟੀਸ਼ਨਰ ਅਸ਼ੋਸੀਏਸ਼ਨ ਸਰਕਲ ਹਰਚੋਵਾਲ ਵੱਲੋਂ ਲਗਾਇਆ ਜਾਵੇਗਾ ਕੈਂਪ।
ਸ੍ਰੀ ਹਰਗੋਬਿੰਦਪੁਰ ਸਾਹਿਬ( ਜਸਪਾਲ ਚੰਦਨ} ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਰਕਲ ਹਰਚੋਵਾਲ ਦੀ ਪ੍ਰਧਾਨ ਡਾਕਟਰ ਗਰਨੇਕ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਕੰਡੀਲਾ ਅਤੇ ਸਮੂਹ ਜਥੇਬੰਦਕ ਡਾਕਟਰਾਂ ਦੀ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਚੋਲ਼ਾ ਸਹਿਬ ਜੀ ਦੇ ਮੇਲੇ ਤੇ ਆਉਣ ਵਾਲੇ ਸੰਗ ਨੂੰ ਮੁੱਖ ਰੱਖਦਿਆਂ ਇਸ ਵਾਰ ਵੀ 2 ਮਾਰਚ ਨੂੰ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿੰਡ ਕੀੜੀ ,ਭੇਟ ਪੱਤਣ, ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਸੰਗ ਨਾਲ ਆ ਰਹੀਆਂ ਸੰਗਤਾਂ ਵਿੱਚ ਮਰੀਜ਼ਾਂ ਦੀ ਫਰੀ ਸੇਵਾ ਕੀਤੀ ਜਾਵੇਗੀ। ਅਤੇ ਜਰੂਰਤਮੰਦ ਮਰੀਜ਼ਾਂ ਨੂੰ ਲੋੜ ਅਨੁਸਾਰ ਮੈਡੀਕਲ ਚੈੱਕਅਪ ਕਰਕੇ ਦਵਾਈਆਂ ਮੁਹੱਈਆ ਕੀਤੀਆਂ ਜਾਣਗੀਆਂ। ਇਸ ਕੈਂਪ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਡਾਕਟਰਾਂ ਵੱਲੋਂ ਬਹੁਤ ਹੀ ਸਤਿਕਾਰ ਸਹਿਤ ਸੇਵਾ ਭਾਵਨਾ ਨਾਲ ਮਰੀਜ਼ਾਂ ਦੀ ਸੇਵਾ ਕੀਤੀ ਜਾਵੇਗੀ।
PUBLISHED BY LMI DAILY NEWS PUNJAB
My post content
