ਗ੍ਰਾਮ ਪੰਚਾਇਤ ਮਾੜੀ ਟਾਂਡਾ ਵਲੋਂ ਕਮਿਊਨਿਟੀ ਹਾਲ ਲਈ ਐਮ.ਪੀ. ਸਾਹਿਬ ਨੂੰ ਮੰਗ ਪੱਤਰ ਸੌਂਪਿਆ।

ਮਾੜੀ ਟਾਂਡਾ,ਸ਼੍ਰੀ ਹਰਿਗੋਬਿੰਦਪੁਰ 01 ਮਾਰਚ 2025 ( ਲਵਪ੍ਰੀਤ ਸਿੰਘ) ਗ੍ਰਾਮ ਪੰਚਾਇਤ ਮਾੜੀ ਟਾਂਡਾ ਵਲੋਂ ਅੱਜ ਪਿੰਡ ਦੀਆਂ ਜਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਐਮ.ਪੀ. ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਕਮਿਊਨਿਟੀ ਹਾਲ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ 'ਤੇ ਸਰਪੰਚ ਸਾਹਿਬ ਨੇ ਪਿੰਡ ਵਾਸੀਆਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਇਹ ਮੰਗ ਪੱਤਰ ਪੇਸ਼ ਕੀਤਾ। ਸਰਪੰਚ ਸਾਹਿਬ ਨੇ ਦੱਸਿਆ ਕਿ ਪਿੰਡ ਵਿੱਚ ਲੰਬੇ ਸਮੇਂ ਤੋਂ ਇੱਕ ਕਮਿਊਨਿਟੀ ਹਾਲ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਪਿੰਡ ਦੇ ਨਿਵਾਸੀ ਕਰਨਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਸ ਦਿਨ ਮੌਸਮ ਬਹੁਤ ਖ਼ਰਾਬ ਹੋ ਗਿਆ, ਜਿਸ ਕਾਰਨ ਭਾਰੀ ਬਾਰਿਸ਼ ਹੋਈ। ਰਾਤ ਨੂੰ ਵਿਆਹ ਦੀ ਪਾਰਟੀ ਹੋਣੀ ਸੀ, ਪਰ ਖੁੱਲ੍ਹੀ ਥਾਂ ਨਾ ਹੋਣ ਕਾਰਨ ਪਰਿਵਾਰ ਨੂੰ ਐਨ ਮੌਕੇ 'ਤੇ ਇੱਕ ਪੈਲਸ ਬੁੱਕ ਕਰਨਾ ਪਿਆ। ਇਸ ਕਾਰਨ 1 ਤੋਂ 2 ਲੱਖ ਰੁਪਏ ਦਾ ਵਾਧੂ ਖ਼ਰਚ ਹੋਇਆ। ਇਹ ਹਾਲਾਤ ਵੇਖਦੇ ਹੋਏ ਪਿੰਡ ਵਾਸੀਆਂ ਨੇ ਇਹ ਜ਼ਰੂਰਤ ਮਹਿਸੂਸ ਕੀਤੀ ਕਿ ਪਿੰਡ ਵਿੱਚ ਇੱਕ ਕਮਿਊਨਿਟੀ ਹਾਲ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਹਾਲ ਦੀ ਮੌਜੂਦਗੀ ਪਿੰਡ ਦੇ ਵੱਡੇ ਸਮਾਗਮਾਂ, ਵਿਆਹ-ਸ਼ਾਦੀਆਂ, ਧਾਰਮਿਕ ਕਰਮਕਾਂਡਾਂ, ਤੇ ਹੋਰ ਆਵਸ਼ਕ ਇਵੈਂਟਾਂ ਲਈ ਇੱਕ ਉਚਿਤ ਅਤੇ ਵਧੀਆ ਥਾਂ ਮੁਹੱਈਆ ਕਰਾਵੇਗੀ। ਕਮਿਊਨਿਟੀ ਹਾਲ ਬਣਨ ਨਾਲ ਲੋਕਾਂ ਨੂੰ ਐਨ ਮੌਕੇ 'ਤੇ ਮਹਿੰਗੀਆਂ ਜਗ੍ਹਾਂ ਬੁੱਕ ਕਰਨ ਦੀ ਲੋੜ ਨਹੀਂ ਰਹੇਗੀ, ਜਿਸ ਨਾਲ ਵਾਧੂ ਖ਼ਰਚਿਆਂ 'ਚ ਵੀ ਕਮੀ ਆਵੇਗੀ। ਇਹ ਹਾਲ ਪਿੰਡ ਦੇ ਸਮੂਹ ਵਾਸੀਆਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗਾ ਐਮ.ਪੀ. ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਪਿੰਡ ਵਾਸੀਆਂ ਦੀ ਇਸ ਜਾਇਜ਼ ਮੰਗ ਨੂੰ ਬੜੀ ਧਿਆਨ ਨਾਲ ਸੁਣਿਆ ਅਤੇ ਇਹ ਭਰੋਸਾ ਦਵਾਇਆ ਕਿ ਕਮਿਊਨਿਟੀ ਹਾਲ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਪਿੰਡ ਵਾਸੀਆਂ ਨੇ ਸਰਪੰਚ ਸਾਹਿਬ ਵਲੋਂ ਚੁੱਕੇ ਗਏ ਇਸ ਮਹੱਤਵਪੂਰਨ ਕਦਮ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਕਮਿਊਨਿਟੀ ਹਾਲ ਪਿੰਡ ਦੇ ਵਿਕਾਸ 'ਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ।

PUBLISHED BY LMI DAILY NEWS PUNJAB

Lovepreet Singh

3/2/20251 min read

My post content